ਕੁਰੂਕਸ਼ੇਤਰ– ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਚੋਨੇ ਦੀ ਖਰੀਦ ’ਤੇ ਸਰਕਾਰ ਦੀਆਂ ਸ਼ਰਤਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਰਕਾਰ ਦੇ ਇਕ ਏਕੜ ’ਚੋਂ 25 ਕੁਅੰਟਲ ਚੋਣਾ ਖਰੀਦਣ ਦਾ ਫਰਮਾਨ ਦਿੱਤਾ ਹੈ।
ਇਸ ਸਬੰਧ ’ਚ ਚਢੂਨੀ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਤਾਰੀਖ ਦੱਸਾਂਗੇ ਕਿ ਤੁਸੀਂ ਕਿਸ ਦਿਨ ਫਸਲ ਲੈ ਕੇ ਆਉਣੀ ਹੈ ਅਤੇ ਇਕ ਏਕੜ ’ਚੋਂ ਸਿਰਫ 25 ਕੁਅੰਟਲ ਚੋਨਾ ਹੀ ਖਰੀਦਿਆ ਜਾਵੇਗਾ। ਚਢੂਨੀ ਨੇ ਸਰਕਾਰ ਦੀਆਂ ਇਨ੍ਹਾਂ ਦੋਵਾਂ ਸ਼ਰਤਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਇਹ ਦੋਵੇਂ ਫੈਸਲੇ ਜਲਦ ਵਾਪਸ ਲਵੇ ਅਤੇ ਸ਼ਰਾਫਤ ਨਾਲ ਕਿਸਾਨਾਂ ਦਾ ਸਾਰਾ ਝੋਨਾ ਖਰੀਦੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲੇ ਵਾਪਸ ਨਹੀਂ ਲਏ ਤਾਂ ਕਿਸਾਨ ਮੁੜ ਸੜਕਾਂ ਜਾਮ ਕਰਨਗੇ।
Must Read
- Advertisement -
More Articles Like This
- Advertisement -