ਨਵੀਂ ਦਿੱਲੀ, 29 ਅਪਰੈਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬਾਰੇ ਵਿਰੋਧੀ ਅੱਜ ਭਾਵੇਂ ਉਨ੍ਹਾਂ ਦੀ ਸਿਆਸੀ ਸੂਝ-ਬੂਝ ‘ਤੇ ਸਵਾਲ ਖੜ੍ਹੇ ਕਰਦੇ ਹਨ ਪਰ ਉਨ੍ਹਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ 14 ਸਾਲ ਦੇ ਪੋਤੇ ਦੀ ਸਿਆਣਪ ਦੀ ਕਾਇਲ ਸੀ। ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਦੀ ਨਵੀਂ ਕਿਤਾਬ ‘ਲੀਡਰ, ਪਾਲੀਟੀਸ਼ੀਅਨ, ਸਿਟੀਜ਼ਨਜ਼’ ‘ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਕਿਤਾਬ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਰਾਹੁਲ ਗਾਂਧੀ 14 ਸਾਲ ਦੇ ਸਨ ਤਾਂ ਇੰਦਰਾ ਗਾਂਧੀ ਉਨ੍ਹਾਂ ਨਾਲ ਉਨ੍ਹਾਂ ਸਾਰੇ ਵਿਸ਼ਿਆਂ ‘ਤੇ ਚਰਚਾ ਕਰਦੀ ਸੀ, ਜਿਨ੍ਹਾਂ ‘ਤੇ ਉਹ ਆਪਣੇ ਵੱਡੇ ਬੇਟੇ ਰਾਜੀਵ ਗਾਂਧੀ ਅਤੇ ਨੂੰਹ ਸੋਨੀਆ ਗਾਂਧੀ ਨਾਲ ਗੱਲ ਕਰਨ ਤੋਂ ਬਚਦੀ ਸੀ।