ਇੰਦੌਰ (ਮੱਧ ਪ੍ਰਦੇਸ਼), 30 ਅਪਰੈਲ
ਮੱਧ ਪ੍ਰਦੇਸ਼ ਦੇ ਖਰਗੋਨ ਵਿਚ 10 ਅਪਰੈਲ ਨੂੰ ਰਾਮ ਨੌਮੀ ਮੌਕੇ ਹੋਈ ਹਿੰਸਾ ਮਗਰੋਂ ਖਰਗੋਨ ਵਿਚ ਕਥਿਤ ਤੌਰ ‘ਤੇ ਇਕ ਨਾਜਾਇਜ਼ ਬੇਕਰੀ ਤੇ ਰੈਸਤਰਾਂ ਢਾਹੇ ਜਾਣ ਬਾਰੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ। ਰੈਸਤਰਾਂ ਤੇ ਬੇਕਰੀ ਦੇ ਮਾਲਕਾਂ ਨੇ ਵੱਖੋ-ਵੱਖਰੇ ਤੌਰ ‘ਤੇ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਸਨ। ਜੱਜਾਂ ਨੇ ਹੁਣ ਇਨ੍ਹਾਂ ਪਟੀਸ਼ਨਾਂ ‘ਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸੇ ਦੌਰਾਨ ਪੁਲੀਸ ਨੇ ਖਰਗੋਨ ਹਿੰਸਾ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਉਸ ਮੁਲਜ਼ਮ ਨੂੰ ਪਿਸਤੌਲ ਉਪਲੱਬਧ ਕਰਾਇਆ ਸੀ ਜਿਸ ਨੇ ਐੱਸਪੀ ਸਿਧਾਰਥ ਚੌਧਰੀ ‘ਤੇ ਗੋਲੀ ਚਲਾਈ ਸੀ। ਇਸ ਤੋਂ ਇਲਾਵਾ ਹਥਿਆਰ ਬਣਾਉਣ ਵਾਲੇ ਛੇ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 17 ਪਿਸਤੌਲ ਬਰਾਮਦ ਹੋਏ ਹਨ। -ਪੀਟੀਆਈ