ਸਿਡਨੀ (ਪੱਤਰ ਪ੍ਰੇਰਕ): ਆਸਟਰੇਲੀਆ ਦੀਆਂ ਕੌਮੀ ਚੋਣਾਂ ਵਿੱਚ ਭਾਰਤੀ ਪਕਵਾਨਾਂ ਦੇ ਸਵਾਦ ਦੀ ਚਰਚਾ ਛਿੜੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਘਰ ਦੀ ਰਸੋਈ ਵਿੱਚ ਭਾਰਤੀ ਖਾਣਾ ਬਣਾਉਣ ਦਾ ਤਰੀਕਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਸਵਾਦ ਖਾਣਾ ਬਣਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਖਾਣਾ ਬਣਾਉਂਦਿਆਂ ਦੀਆਂ ਆਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੋਸਟ ਵਿੱਚ ਉਨ੍ਹਾਂ ਮਦਰਾਸੀ ਚਿਕਨ ਕਰੀ, ਦਾਲ, ਚਾਵਲ ਅਤੇ ਬਿਰਿਆਨੀ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਇਸ ਦੌਰਾਨ ਮੌਰੀਸਨ ਨੇ ਭਾਰਤ-ਆਸਟਰੇਲੀਆ ਵਪਾਰ ਸਮਝੌਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਖਾਣਿਆਂ ਸਬੰਧੀ ਲੋਕਾਂ ਦੀ ਮੰਗ ਪੂਰੀ ਕੀਤੀ ਜਾਵੇਗੀ। ਕਈ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਪੋਸਟ ‘ਤੇ ਟਿੱਪਣੀ ਕਰਦਿਆਂ ਖਾਣੇ ਦੀ ਰੈਸੇਪੀ ਪੁੱਛੀ ਤੇ ਕਈਆਂ ਨੇ ਵਿਅੰਗ ਕੱਸਦਿਆਂ ਇਸ ਨੂੰ ਏਸ਼ਿਆਈ ਲੋਕਾਂ ਨੂੰ ਖੁਸ਼ ਕਰ ਕੇ ਵੋਟਾਂ ਬਟੋਰਨ ਦੀ ਕਾਰਵਾਈ ਦੱਸਿਆ।