ਵਾਰਾਨਸੀ, 14 ਮਈ
ਉੱਤਰ ਪ੍ਰਦੇਸ਼ ਦੇ ਵਾਰਾਨਸੀ ਜ਼ਿਲ੍ਹੇ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇਖਣ-ਵੀਡੀਓਗ੍ਰਾਫੀ ਦਾ ਕੰਮ ਸਖ਼ਤ ਸੁਰੱਖਿਆ ਘੇਰੇ ‘ਚ ਅੱਜ ਸਵੇਰੇ ਮੁੜ ਸ਼ੁਰੂ ਹੋ ਗਿਆ। ਵਾਰਾਨਸੀ ਦੇ ਜ਼ਿਲ੍ਹਾ ਮੈਜਿਸਟਰੇਟ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ, ‘ਸਾਰੀਆਂ ਧਿਰਾਂ ਦੇ ਅਧਿਕਾਰਤ ਵਿਅਕਤੀ, ਉਨ੍ਹਾਂ ਦੇ ਵਕੀਲ, ਐਡਵੋਕੇਟ ਕਮਿਸ਼ਨਰ ਅਤੇ ਵੀਡੀਓਗ੍ਰਾਫਰ ਮੌਕੇ ‘ਤੇ ਪਹੁੰਚ ਗਏ ਹਨ। ਸਰਵੇਖਣ ਗਿਆਨਵਾਪੀ ਮਸਜਿਦ ਕੰਪਲੈਕਸ ਵਿੱਚ ਸ਼ੁਰੂ ਹੋ ਗਿਆ ਹੈ।’