ਜੈਪੁਰ, 20 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ਪ੍ਰਤੀ ਦੁਨੀਆ ‘ਚ ‘ਖਾਸ ਭਾਵਨਾ’ ਪੈਦਾ ਹੋਈ ਹੈ ਅਤੇ ਉਹ ਦੇਸ਼ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ। ਇਸੇ ਤਰ੍ਹਾਂ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ “ਖਾਸ ਪਿਆਰ” ਰੱਖਦੇ ਹਨ ਅਤੇ ਇਸ ਨੂੰ ਵੱਡੀ ਉਮੀਦ ਨਾਲ ਦੇਖਦੇ ਹਨ। ਵੀਡੀਓ ਕਾਨਫਰੰਸਿੰਗ ਰਾਹੀਂ ਭਾਜਪਾ ਰਾਸ਼ਟਰੀ ਅਹੁਦੇਦਾਰਾਂ ਦੀ ਤਿੰਨ ਰੋਜ਼ਾ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਭਾਵੇਂ ਹੁਣ ਤੱਕ ਦੇ ਆਪਣੇ ਸਿਆਸੀ ਸਫ਼ਰ ਦੇ ਸਿਖਰ ‘ਤੇ ਹੈ ਪਰ ਇਸ ਦਾ ਮੂਲ ਟੀਚਾ ਭਾਰਤ ਨੂੰ ਅੱਗੇ ਲਿਜਾਣਾ ਹੈ, ਜਿਸ ਦਾ ਸਫ਼ਨਾ ਦੇਸ਼ ਦੀ ਆਜ਼ਾਦੀ ਲਈ ਜਾਨ ਦੇਣ ਵਾਲਿਆਂ ਨੇ ਦੇਖਿਆ ਸੀ।