ਬੁਲੰਦਸ਼ਹਿਰ (ਯੂਪੀ), 24 ਮਈ
ਅੱਜ ਸਵੇਰੇ ਬੁਲੰਦਸ਼ਹਿਰ-ਮੇਰਠ ਹਾਈਵੇਅ ‘ਤੇ ਤੇਜ਼ ਰਫਤਾਰ ਸਕਾਰਪੀਓ ਦੇ ਸੜਕ ‘ਤੇ ਖੜ੍ਹੇ ਕੰਟੇਨਰ ਨਾਲ ਟਕਰਾਉਣ ਕਾਰਨ ਦੋ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਪਰਿਵਾਰ ਉੱਤਰਾਖੰਡ ਦੇ ਕੇਦਾਰਨਾਥ ਤੀਰਥ ਲਈ ਜਾ ਰਿਹਾ ਸੀ, ਜਦੋਂ ਤੜਕੇ 4.30 ਵਜੇ ਦੇ ਕਰੀਬ ਬੁਲੰਦਸ਼ਹਿਰ ਦੇ ਗੁਲਾਵਥੀ ਇਲਾਕੇ ‘ਚ ਇਹ ਹਾਦਸਾ ਵਾਪਰਿਆ। ਮਹਿੰਦਰਾ ਸਕਾਰਪੀਓ ਵਿੱਚ ਪਰਿਵਾਰ ਦੇ ਕਰੀਬ 10 ਲੋਕ ਸਵਾਰ ਸਨ। ਮਰਨ ਵਾਲਿਆਂ ਵੱਚ ਦੋ ਬੱਚੇ, ਇੱਕ ਔਰਤ ਅਤੇ ਦੋ ਪੁਰਸ਼ਾਂ ਸ਼ਾਮਲ ਹਨ। ਛੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।