ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਕ ਦੀ ਫੇਰੀ ਉੱਤੇ ਆਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁਖੀ ਮਿਸ਼ੇਲ ਬੈਸ਼ਲੈੱਟ ਨੂੰ ਦੱਸਿਆ ਕਿ ਕੋਈ ਵੀ (ਮੁਲਕ) ਇਹ ਦਾਅਵਾ ਨਹੀਂ ਕਰ ਸਕਦਾ ਕਿ ਮਾਨਵੀ ਹੱਕਾਂ ਦੀ ਰਾਖੀ ਨੂੰ ਲੈ ਕੇ ਕਦੇ ਕੋਈ ਊਣਤਾਈ ਨਹੀਂ ਹੋਈ ਤੇ ਉਨ੍ਹਾਂ ਨੂੰ ਇਸ ਬਾਰੇ ਕਿਸੇ ਭਾਸ਼ਣ ਦੀ ਲੋੜ ਨਹੀਂ ਹੈ। ਸ਼ੀ ਨੇ ਉਈਗਰ ਮੁਸਲਮਾਨਾਂ ਦੇ ਮਨੁੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਸ਼ਿਨਜਿਆਂਗ ਸੂਬੇ ਵਿੱਚ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। -ਪੀਟੀਆਈ