ਨਵੀਂ ਦਿੱਲੀ, 28 ਮਈ
ਭਾਰਤ ਵਿੱਚ ਆਪਣੀਆਂ ਯੋਜਨਾਵਾਂ ਬਾਰੇ ਐਲਨ ਮਸਕ ਨੇ ਕਿਹਾ ਹੈ ਕਿ ਟੈਸਲਾ ਭਾਰਤ ਵਿੱਚ ਉਦੋਂ ਤੱਕ ਕਾਰਾਂ ਨਹੀਂ ਬਣਾਏਗੀ, ਜਦੋਂ ਤੱਕ ਇਸ ਨੂੰ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਵੇਚਣ ਅਤੇ ਸਰਵਿਸ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸਟਾਰਲਿੰਕ ‘ਤੇ ਉਨ੍ਹਾਂ ਕਿਹਾ ਕਿ ਸਪੇਸਐੱਕਸ ਹਾਲੇ ਵੀ ਭਾਰਤ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਮਸਕ ਨੇ ਸ਼ੁੱਕਰਵਾਰ ਦੇਰ ਰਾਤ ਟਵੀਟ ਕੀਤਾ,’ਟੈਸਲਾ ਅਜਿਹੇ ਕਿਸੇ ਵੀ ਸਥਾਨ ‘ਤੇ ਨਿਰਮਾਣ ਪਲਾਂਟ ਨਹੀਂ ਲਗਾਏਗੀ, ਜਿਥੇ ਸਾਨੂੰ ਕਾਰਾਂ ਵੇਚਣ ਅਤੇ ਸੇਵਾਵਾਂ ਦੇਣ ਦੀ ਆਗਿਆ ਨਹੀਂ ਹੈ।’