12.4 C
Alba Iulia
Thursday, May 2, 2024

ਯੂਪੀ: ਲੜਕੀ ਦਾ ਕਤਲ ਕਰਨ ਬਾਅਦ ਬੋਰੀ ’ਚ ਪਾ ਕੇ ਖੂਹ ’ਚ ਸੁੱਟੀ ਲਾਸ਼ 11 ਦਿਨਾਂ ਬਾਅਦ ਮਿਲੀ

Must Read


ਭਦੋਹੀ (ਯੂਪੀ), 28 ਮਈ

ਭਦੋਹੀ ਜ਼ਿਲ੍ਹੇ ਦੇ ਉਂਜ ਥਾਣਾ ਖੇਤਰ ‘ਚ ਖੂਹ ‘ਚੋਂ 16 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਭਦੋਹੀ ਦੇ ਐੱਸਪੀ ਅਨਿਲ ਕੁਮਾਰ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਦੱਸਿਆ ਕਿ ਅਮਰ ਪਾਲ ਸਿੰਘ ਨੂੰ ਸ਼ੁੱਕਰਵਾਰ ਰਾਤ ਸੈਰ ਦੌਰਾਨ ਖੇਤ ਕੋਲੋਂ ਤੇਜ਼ ਬਦਬੂ ਆਈ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਖੂਹ ‘ਚੋਂ ਬੋਰੀ ਬਰਾਮਦ ਕੀਤੀ, ਜਿਸ ‘ਚ ਲੜਕੀ ਦੀ ਲਾਸ਼ ਸੀ, ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਐੱਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜ਼ਿਲ੍ਹੇ ਦੇ ਗੋਪੀਗੰਜ ਥਾਣਾ ਖੇਤਰ ਪਿੰਡ ਵਾਸੀ ਸ਼ਿਆਮ ਕਿਸ਼ੋਰ ਪਾਂਡੇ ਦੀ ਧੀ ਸ਼ਸ਼ੀਕਲਾ (16) ਵਜੋਂ ਹੋਈ ਹੈ। ਲੜਕੀ ਦੇ ਪਿਤਾ ਨੇ 16 ਮਈ ਦੀ ਰਾਤ ਨੂੰ ਗੋਪੀਗੰਜ ਥਾਣੇ ਵਿੱਚ ਆਪਣੀ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -