12.4 C
Alba Iulia
Saturday, May 11, 2024

ਨਸਲਕੁਸ਼ੀ ’ਤੇ ਜਵਾਬਦੇਹੀ ਤੋਂ ਬਚਣ ਦਾ ਪਾਕਿਸਤਾਨ ਜਿਊਂਦਾ-ਜਾਗਦਾ ਉਦਾਹਰਨ: ਭਾਰਤ

Must Read


ਸੰਯੁਕਤ ਰਾਸ਼ਟਰ, 3 ਜੂਨ

ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਉਣ ਲਈ ਪਾਕਿਸਤਾਨ ਦੀ ਖਿਚਾਈ ਕੀਤੀ ਹੈ। ਭਾਰਤ ਨੇ ਕਿਹਾ ਕਿ ਗੁਆਂਢੀ ਮੁਲਕ ਇਸ ਗੱਲ ਦਾ ‘ਜਿਊਂਦਾ-ਜਾਗਦਾ’ ਉਦਾਹਰਨ ਹੈ ਕਿ ਕਿਵੇਂ ਕੋਈ ਦੇਸ਼ ਨਸਲਕੁਸ਼ੀ ਤੇ ਨਸਲੀ ਪੱਧਰ ‘ਤੇ ਕਿਸੇ ਦਾ ਸਫ਼ਾਇਆ ਕਰਨ ਜਿਹੇ ਗੰਭੀਰ ਅਪਰਾਧਾਂ ਦੀ ਜਵਾਬਦੇਹੀ ਤੋਂ ਬਚਦਾ ਰਹਿੰਦਾ ਹੈ। ਭਾਰਤ ਨੇ ਕਿਹਾ ਕਿ ਉਹ ਸਰਹੱਦ ਪਾਰੋਂ ਦਹਿਸ਼ਦਗਰਦ ਗਤੀਵਿਧੀਆਂ ਦਾ ਜਵਾਬ ਦੇਣ ਲਈ ਠੋਸ ਤੇ ਫ਼ੈਸਲਾਕੁਨ ਕਦਮ ਉਠਾਉਣਾ ਜਾਰੀ ਰੱਖੇਗਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਕੌਂਸਲਰ/ਕਾਨੂੰਨੀ ਸਲਾਹਕਾਰ ਡਾ. ਕਾਜਲ ਭੱਟ ਨੇ ਵੀਰਵਾਰ ਨੂੰ ਸਲਾਮਤੀ ਪ੍ਰੀਸ਼ਦ ਵਿਚ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਤੀਨਿਧੀ ਵੱਲੋਂ ਫੈਲਾਏ ਗਏ ਕੁਝ ਝੂਠੇ ਤੇ ਮਾੜੀ ਭਾਵਨਾ ਵਾਲੇ ਪ੍ਰਚਾਰ ਦਾ ਜਵਾਬ ਦੇਣਾ ਪੈ ਰਿਹਾ ਹੈ, ਕਿਉਂਕਿ ਉਹ ਇਸ ਤਰ੍ਹਾਂ ਦੀ ਹਰਕਤ ਕਰਨ ਦੇ ਆਦੀ ਹਨ। ਭੱਟ ਨੇ ਕਿਹਾ, ‘ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਕੌਮਾਂਤਰੀ ਕਾਨੂੰਨ ਦੇ ਗੰਭੀਰ ਉਲੰਘਣ ਲਈ ਜਵਾਬਦੇਹੀ ਤੇ ਨਿਆਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ।’ ਉਨ੍ਹਾਂ ਕਿਹਾ, ’50 ਸਾਲ ਪਹਿਲਾਂ ਪੂਰਬੀ ਪਾਕਿਸਤਾਨ ਵਿਚ ਨਸਲਕੁਸ਼ੀ ਦੇ ਪਾਕਿਸਤਾਨ ਦੇ ਸ਼ਰਮਨਾਕ ਇਤਿਹਾਸ ਕਾਰਨ ਬੰਗਲਾਦੇਸ਼ ਹੋਂਦ ਵਿਚ ਆਇਆ, ਜਿਸ ਨੂੰ ਕਦੇ ਵੀ ਸਵੀਕਾਰਿਆ ਨਹੀਂ ਗਿਆ, ਨਾ ਹੀ ਕਦੇ ਮੁਆਫ਼ੀ ਮੰਗੀ ਗਈ ਤੇ ਨਾ ਹੀ ਕਦੇ ਕੋਈ ਜਵਾਬਦੇਹੀ ਤੈਅ ਕੀਤੀ ਗਈ।’

ਭੱਟ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਤੀਨਿਧੀ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਪ੍ਰੀਸ਼ਦ ਦੇ ਪ੍ਰਧਾਨ ਅਲਬਾਨੀਆ ਦੀ ਪ੍ਰਧਾਨਗੀ ਵਿਚ ‘ਕੌਮਾਂਤਰੀ ਕਾਨੂੰਨ ਦੇ ਗੰਭੀਰ ਉਲੰਘਣ ਲਈ ਜਵਾਬਦੇਹੀ ਤੇ ਨਿਆਂ ਨੂੰ ਮਜ਼ਬੂਤ ਕਰਨ’ ਉਤੇ ਖੁੱਲ੍ਹੀ ਬਹਿਸ ਹੋਈ। ਇਸ ਤੋਂ ਪਹਿਲਾਂ, ਦਿਨ ਵਿਚ ਪ੍ਰੀਸ਼ਦ ਦੀ ਬਹਿਸ ਵਿਚ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਕਿ ਜਵਾਬਦੇਹੀ ਤੇ ਨਿਆਂ ਨੂੰ ਰਾਜਨੀਤਕ ਲਾਭ ਨਾਲ ਨਹੀਂ ਜੋੜਿਆ ਜਾ ਸਕਦਾ। ਭੱਟ ਨੇ ਇਸ ਮੌਕੇ ਕਿਹਾ, ‘ਅਪਰੇਸ਼ਨ ਸਰਚਲਾਈਟ ਤਹਿਤ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਨਸਲਕੁਸ਼ੀ ਵਿਚ ਬੇਕਸੂਰ ਔਰਤਾਂ, ਬੱਚਿਆਂ, ਅਕਾਦਮਿਕ ਹਸਤੀਆਂ ਤੇ ਬੁੱਧੀਜੀਵੀਆਂ ਨੂੰ ਹਥਿਆਰ ਦੇ ਰੂਪ ਵਿਚ ਦੇਖਿਆ ਜਾਂਦਾ ਸੀ।’ ਉਨ੍ਹਾਂ ਕਿਹਾ ਕਿ ਤਤਕਾਲੀ ਪੂਰਬੀ ਪਾਕਿਸਤਾਨ ਦੀ ਆਬਾਦੀ ਉਤੇ ਪਾਕਿਸਤਾਨ ਵੱਲੋਂ ਚਲਾਏ ਗਏ ਅਤਿਵਾਦ ਦੇ ਸ਼ਾਸਨ ਵਿਚ ਹਜ਼ਾਰਾਂ ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ, ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ। -ਪੀਟੀਆਈ

ਭਾਰਤ ਖ਼ਿਲਾਫ਼ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਕਰੇ ਪਾਕਿਸਤਾਨ’

ਡਾ. ਕਾਜਲ ਭੱਟ ਨੇ ਕਿਹਾ ਕਿ ਪਾਕਿਸਤਾਨ ਸਿਰਫ਼ ਇਹੀ ਯੋਗਦਾਨ ਦੇ ਸਕਦਾ ਹੈ ਕਿ ਉਹ ਭਾਰਤ ਖ਼ਿਲਾਫ਼ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਕਰੇ। ਉਨ੍ਹਾਂ ਕਿਹਾ, ‘ਪਾਕਿਸਤਾਨ ਦੇ ਪ੍ਰਤੀਨਿਧੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸਰੂਪ ‘ਚ ਬਦਲਾਅ ਦੀ ਗੱਲ ਵੀ ਕੀਤੀ ਹੈ। ਜਦਕਿ ਆਬਾਦੀ ਦੇ ਲਿਹਾਜ਼ ਨਾਲ ਸੂਬੇ ਦੇ ਸਰੂਪ ‘ਚ ਬਦਲਾਅ ਦਾ ਅਸਲ ਕਾਰਨ ਅਤਿਵਾਦੀ ਬਣ ਰਹੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਦੀ ਹਮਾਇਤ ਹੈ। ਜੰਮੂ ਕਸ਼ਮੀਰ ਵਿਚ ਧਾਰਮਿਕ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਅਤਿਵਾਦੀ ਆਪਣੇ ਮੁਤਾਬਕ ਨਾ ਚੱਲਣ ਵਾਲਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।’ ਭੱਟ ਨੇ ਕਿਹਾ ਕਿ ਉਹ ਪਾਕਿਸਤਾਨੀ ਪ੍ਰਤੀਨਿਧੀ ਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਭਾਰਤ ਸਰਹੱਦ ਪਾਰੋਂ ਅਤਿਵਾਦ ਦਾ ਜਵਾਬ ਦੇਣ ਲਈ ‘ਠੋਸ ਤੇ ਫ਼ੈਸਲਾਕੁਨ ਕਦਮ’ ਉਠਾਉਣਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਅੰਤ ਵਿਚ ‘ਉਹ ਪਾਕਿਸਤਾਨ ਦੇ ਇਕ ਹੋਰ ਗੁਮਰਾਹਕੁਨ ਬਿਆਨ ਵਿਚ ਸੁਧਾਰ ਕਰਨਗੇ। ਜੰਮੂ ਕਸ਼ਮੀਰ ਤੇ ਲੱਦਾਖ ਹਮੇਸ਼ਾ ਭਾਰਤ ਦੇ ਅਟੁੱਟ ਅੰਗ ਰਹੇ ਹਨ ਤੇ ਰਹਿਣਗੇ।’ ਭੱਟ ਨੇ ਕਿਹਾ ਕਿ ਇਸ ਵਿਚ ਉਹ ਖੇਤਰ ਵੀ ਸ਼ਾਮਲ ਹਨ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਿਚ ਹਨ। ਕਿਸੇ ਵੀ ਦੇਸ਼ ਵੱਲੋਂ ਕੀਤੀ ਕੋਈ ਵੀ ਬਿਆਨਬਾਜ਼ੀ ਤੇ ਕੂੜ ਪ੍ਰਚਾਰ ਇਸ ਤੱਥ ਨੂੰ ਨਕਾਰ ਨਹੀਂ ਸਕਦੇ।’



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -