ਨਵੀਂ ਦਿੱਲੀ, 7 ਜੂਨ
ਕੇਂਦਰ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਦਿਆਂ ਚੀਫ ਆਫ ਡਿਫੈਂਸ ਸਟਾਫ (ਸੈਨਾ ਮੁਖੀ) ਦੀ ਚੋਣ ਦਾ ਦਾਇਰਾ ਵਧਾ ਦਿੱਤਾ ਹੈ। ਹੁਣ ਫੌਜ ਵਿੱਚ ਸੇਵਾਵਾਂ ਨਿਭਾਅ ਰਿਹਾ ਲੈਫਟੀਲੈਂਟ ਜਨਰਲ ਜਾਂ ਸੇਵਾ-ਮੁਕਤ ਲੈਫਟੀਲੈਂਟ ਜਨਰਲ, ਏਅਰ ਮਾਰਸ਼ਲ ਅਤੇ ਵਾਈਸ ਐਡਮੀਰਲ, ਜਿਨ੍ਹਾਂ ਦੀ ਉਮਰ 62 ਸਾਲ ਤੋਂ ਘੱਟ ਹੈ, ਉਹ ਸੈਨਾ ਮੁਖੀ ਦੇ ਅਹੁਦੇ ਲਈ ਯੋਗ ਹੋਵੇਗਾ। ਭਾਰਤੀ ਫੌਜ ਦੇ ਇਸ ਸਰਵਉੱਚ ਅਹੁਦੇ ਲਈ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੇ ਮੁਖੀਆਂ ਨੂੰ ਵੀ ਇਸ ਅਹੁਦੇ ਲਈ ਵਿਚਾਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜਨਰਲ ਬਿਪਨ ਰਾਵਤ ਦੀ ਮੌਤ ਮਗਰੋਂ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਖਾਲੀ ਪਿਆ ਹੈ। ਜਨਰਲ ਬਿਪਨ ਰਾਵਤ ਦੀ ਮੌਤ ਬੀਤੇ ਦਸੰਬਰ ਮਹੀਨੇ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਹੋਈ ਸੀ। -ਪੀਟੀਆਈ