ਕਾਬੁਲ, 19 ਜੂਨ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨਿੱਚਰਵਾਰ ਨੂੰ ਗੁਰਦੁਆਰੇ ਕਰਤੇ ਪ੍ਰਵਾਨ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਇਸਲਾਮਿਕ ਸਟੇਟ ਨੇ ਕਿਹਾ ਕਿ ਇਹ ਹਮਲਾ ‘ਪੈਗੰਬਰ ਮੁਹੰਮਦ’ ਦੇ ਅਪਮਾਨ ਦੀ ਪ੍ਰਤੀਕਿਰਿਆ ਵਜੋਂ ਕੀਤਾ ਗਿਆ ਸੀ। ਇਸ ਹਮਲੇ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ ਸੱਤ ਜ਼ਖ਼ਮੀ ਹੋ ਗਏ ਸਨ। ਇੱਕ ਟੈਲੀਗ੍ਰਾਮ ਚੈਨਲ ‘ਤੇ ਇਸਲਾਮਿਕ ਸਟੇਟ ਦੀ ਸਥਾਨਕ ਬਰਾਂਚ ਨੇ ਕਿਹਾ ਕਿ ਇਹ ਹਮਲਾ ਭਾਰਤ ਸਰਕਾਰ ਦੀ ਇੱਕ ਤਰਜਮਾਨ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਦੀ ਜਵਾਬੀ ਕਾਰਵਾਈ ਸੀ। ਤਾਲਿਬਾਨ ਦੇ ਤਰਜਮਾਨ ਨੇ ਦੱਸਿਆ ਕਿ ਹਮਲਾਵਰਾਂ ਨੇ ਕਾਰ ਵਿੱਚ ਧਮਾਕਾਖੇਜ਼ ਸਮੱਗਰੀ ਲੱਦੀ ਹੋਈ ਸੀ, ਜਿਸ ਵਿੱਚ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ। –ਰਾਇਟਰਜ਼