ਓਸਲੋ, 25 ਜੂਨ
ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਅੱਜ ਤੜਕੇ ਬਾਰ ਦੇ ਬਾਹਰ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜਣੇ ਗੰਭੀਰ ਜ਼ਖਮੀ ਹੋ ਗਏ। ਓਸਲੋ ਵਿੱਚ ਗੋਲੀਬਾਰੀ ਅਜਿਹੇ ਸਮੇਂ ਹੋਈ, ਜਦੋਂ ਸ਼ਹਿਰ ਸਮਲਿੰਗੀਆਂ ਦੇ ਸਮਰਥਨ ਵਿੱਚ ਰੈਲੀ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਨੇ ਕਿਹਾ ਕਿ ਇਹ ਅਤਿਵਾਦੀ ਹਮਲਾ ਹੋ ਸਕਦਾ ਹੈ। ਗੋਲੀਬਾਰੀ ਦੀ ਘਟਨਾ ਮਗਰੋਂ ਨਾਰਵੇ ਦੀ ਸਕਿਊਰਿਟੀ ਸਰਵਿਸਿਜ਼ ਵੱਲੋਂ ਅਤਿਵਾਦ ਨੂੰ ਲੈ ਕੇ ਉੱਚ ਪੱਧਰੀ ਅਲਰਟ ਜਾਰੀ ਕੀਤਾ ਗਿਆ ਹੈ।