ਅਮਰਾਵਤੀ, 8 ਜੁਲਾਈ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈੱਡੀ ਦੀ ਮਾਂ ਵਿਜੇਅੰਮਾ ਨੇ ਤਿਲੰਗਾਨਾ ਵਿੱਚ ਨਵੀਂ ਪਾਰਟੀ ਬਣਾਉਣ ਵਾਲੀ ਆਪਣੀ ਧੀ ਦਾ ਸਮਰਥਨ ਕਰਨ ਲਈ ਵਾਈਐੱਸਆਰਸੀ ਦੀ ਆਨਰੇਰੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਬੇਟੀ ਸ਼ਰਮੀਲਾ ਨੇ ਤਿਲੰਗਾਨਾ ‘ਚ ਨਵੀਂ ਪਾਰਟੀ ਬਣਾਈ ਹੈ।ਉਨ੍ਹਾਂ ਕਿਹਾ ਕਿ ਇਹ ਬੜਾ ਮੁਸ਼ਕਲ ਫ਼ੈਸਲਾ ਸੀ। ਉਨ੍ਹਾਂ ਕਿਹਾ,’ਮੇਰੀ ਧੀ ਤਿਲੰਗਾਨਾ ‘ਚ ਇਕੱਲੀ ਸੀ ਤੇ ਸਿਆਸੀ ਲੜਾਈ ਲੜ ਹੈ। ਮੇਰਾ ਫ਼ਰਜ਼ ਹੈ ਕਿ ਉਸ ਦਾ ਸਾਥ ਦੇਵਾਂ।’ ਦੋਵਾਂ ਭੈਣ-ਭਰਾਵਾਂ ਦੇ ਸਬੰਧ ਸੁਖਾਵੇਂ ਨਹੀਂ ਹਨ।