ਪੇਈਚਿੰਗ, 15 ਜੁਲਾਈ
ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ੰਘਾਈ ਅਤੇ ਹੋਰ ਸ਼ਹਿਰਾਂ ਨੂੰ ਬੰਦ ਰੱਖਣ ਮਗਰੋਂ ਚੀਨ ਦੀ ਆਰਥਿਕ ਵਾਧਾ ਦਰ ਪਿਛਲੀ ਤਿਮਾਹੀ ਦੇ ਮੁਕਾਬਲੇ ਜੂਨ ਵਿੱਚ ਖ਼ਤਮ ਹੋਈ ਤਿਮਾਹੀ ਦੌਰਾਨ 2.6 ਫ਼ੀਸਦੀ ਸੁੰਘੜ ਗਈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਕਾਰੋਬਾਰੀ ਸਰਗਰਮੀਆਂ ਮੁੜ ਸ਼ੁਰੂ ਹੋਣ ਮਗਰੋਂ ਅਰਥਵਿਵਸਥਾ ਮੁੜ ਪੈਰਾਂ ਸਿਰ ਹੋ ਰਹੀ ਹੈ। ਚੀਨ ਸਰਕਾਰ ਦੇ ਅਧਿਕਾਰਿਤ ਅੰਕੜਿਆਂ ਮੁਤਾਬਕ, ਜਨਵਰੀ-ਮਾਰਚ ਤਿਮਾਹੀ ਦੇ ਮੁਕਾਬਲੇ ਅਪਰੈਲ-ਜੂਨ ਤਿਮਾਹੀ ਵਿੱਚ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਵਾਧਾ ਦਰ 2.6 ਫ਼ੀਸਦੀ ਤੱਕ ਸੁੰਗੜ ਗਈ। ਜਨਵਰੀ-ਮਾਰਚ ਤਿਮਾਹੀ ਵਿੱਚ ਵਾਧਾ ਦਰ 1.4 ਫ਼ੀਸਦੀ ਰਹੀ ਸੀ। -ਪੀਟੀਆਈ