ਨਵੀਂ ਦਿੱਲੀ, 19 ਜੁਲਾਈ
ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ 1984 ਦੇ ਦੰਗਿਆਂ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 74 ਸਾਲਾ ਦੋਸ਼ੀ ਨੂੰ ਪੈਰੋਲ ਦੌਰਾਨ ਫ਼ਰਾਰ ਹੋਣ ਤੋਂ ਛੇ ਸਾਲ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਲਾਲ ਬਹਾਦਰ ਦਿੱਲੀ ਦੇ ਸਾਗਰਪੁਰ ਦਾ ਰਹਿਣ ਵਾਲਾ ਹੈ। ਦਵਾਰਕਾ ਦੇ ਡਿਪਟੀ ਕਮਿਸ਼ਨਰ ਪੁਲੀਸ ਐੱਮ. ਹਰਸ਼ ਵਰਧਨ ਨੇ ਕਿਹਾ ਕਿ ਉਸ ਨੂੰ 18 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਹਾਦੁਰ ਨੂੰ 2016 ਵਿੱਚ ਦੋ ਹਫ਼ਤਿਆਂ ਦੀ ਪੈਰੋਲ ਮਿਲੀ ਸੀ ਪਰ ਆਤਮ ਸਮਰਪਣ ਨਹੀਂ ਕੀਤਾ। ਇਸ ਤੋਂ ਬਾਅਦ ਉਹ ਬਿਹਾਰ ਦੇ ਬੋਧ ਗਯਾ ‘ਚ ਰਹਿਣ ਲੱਗਿਆ।