ਉੱਤਰਕਾਸ਼ੀ(ਉੱਤਰਾਖੰਡ), 25 ਜੁਲਾਈ
ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਲੌਂਥਰੂ ਪਿੰਡ ਦੀ 26 ਸਾਲਾ ਸਵਿਤਾ ਕੰਸਵਾਲ ਮਹਿਜ਼ 16 ਦਿਨਾਂ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਟੀਸੀ ਮਾਊਂਟ ਐਵਰੈਸਟ ਤੇ ਮਾਊਂਟ ਮਕਾਲੂ ‘ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਵਿਤਾ ਨੂੰ ਗਿਆਰਵੀਂ ਜਮਾਤ ਵਿੱਚ 10 ਰੋਜ਼ਾ ਐਡਵੈਂਚਰ ਫਾਊਂਡੇਸ਼ਨ ਕੋਰਸ ਕਰਨ ਦਾ ਮੌਕਾ ਮਿਲਿਆ ਸੀ, ਜਿਸ ਮਗਰੋਂ ਉਸ ਵਿੱਚ ਚੋਟੀਆਂ ਸਰ ਕਰਨ ਦਾ ਜਨੂੰਨ ਪੈਦਾ ਹੋ ਗਿਆ। ਸਵਿਤਾ ਨੇ 12 ਮਈ ਨੂੰ ਮਾਊਂਟ ਐਵਰੈਸਟ (8848 ਮੀਟਰ) ਅਤੇ 28 ਮਈ ਨੂੰ ਮਾਊਂਟ ਮਕਾਲੁ (8485 ਮੀਟਰ) ਦੀ ਚੜ੍ਹਾਈ ਪੂਰੀ ਕੀਤੀ ਸੀ।