ਵਾਸ਼ਿੰਗਟਨ, 31 ਜੁਲਾਈ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਮੁੜ ਕਰੋਨਾ ਪਾਜ਼ੇਟਿਵ ਹੋ ਗਏ। ਕਰੋਨਾ ਲਾਗ ਤੋਂ ਠੀਕ ਹੋਣ ਮਗਰੋਂ ਹਾਲੇ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਕਾਂਤਵਾਸ ਖਤਮ ਹੋਇਆ ਸੀ। ਵ੍ਹਾਈਟ ਹਾਊਸ ਨੇ ਕਿਹਾ ਕਿ ਐਂਟੀ-ਵਾਇਰਲ ਦਵਾਈ ਨਾਲ ਇਲਾਜ ਕਰਨ ਮਗਰੋਂ ਮੁੜ ਕਰੋਨਾ ਪੀੜਤ ਹੋਣਾ ਇੱਕ ਵਿਲੱਖਣ ਮਾਮਲਾ ਹੈ। ਰਾਸ਼ਟਰਪਤੀ ਨੂੰ ਮੁੜ ਪੰਜ ਦਿਨ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਦੇ ਡਾ. ਕੇਵਿਨ ਓ’ਕੋਨੋਰ ਨੇ ਕਿਹਾ ਕਿ ਬਾਇਡਨ ਵਿੱਚ ”ਇਸ ਵਾਰ ਲੱਛਣ ਨਹੀਂ ਉੱਭਰੇ ਹਨ ਤੇ ਉਹ ਬਿਹਤਰ ਮਹਿਸੂਸ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਇਸ ਲਈ ਦੁਬਾਰਾ ਇਲਾਜ ਸ਼ੁਰੂ ਕਰਨ ਦਾ ਕੋਈ ਕਾਰਨ ਨਹੀਂ ਹੈ। -ੲੇਪੀ