ਨਵੀਂ ਦਿੱਲੀ, 3 ਅਗਸਤ
ਸਰਕਾਰ ਨੇ ਉਨ੍ਹਾਂ 348 ਮੋਬਾਈਲ ਐਪਸ ਨੂੰ ਬਲਾਕ ਕਰ ਦਿੱਤਾ ਹੈ, ਜੋ ਗ਼ੈਰਕਾਨੂੰਨੀ ਤਰੀਕੇ ਨਾਲ ਵਰਤੋਂਕਾਰ ਦੀ ਜਾਣਕਾਰੀ ਦੇਸ਼ ਤੋਂ ਬਾਹਰਲੇ ਸਰਵਰਾਂ ਨਾਲ ਸਾਂਝੀ ਕਰ ਰਹੀਆਂ ਸਨ। ਇਨ੍ਹਾਂ ਮੋਬਾਈਲ ਐਪਸ ਦੀ ਸ਼ਨਾਖਤ ਗ੍ਰਹਿ ਮੰਤਰਾਲੇ ਨੇ ਕੀਤੀ ਸੀ। ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ‘ਚ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ਵਿੱਚ ਅੱਜ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਹ ਐਪਸ ਚੀਨ ਸਮੇਤ ਹੋਰਨਾਂ ਮੁਲਕਾਂ ਵੱਲੋਂ ਵਿਕਸਤ ਕੀਤੇ ਗਏ ਸਨ। -ਪੀਟੀਆਈ