12.4 C
Alba Iulia
Friday, March 29, 2024

ਚੀਨ ਵੱਲੋਂ ਤਾਇਵਾਨ ਜਲਡਮਰੂ ਖੇਤਰ ਵਿੱਚ ਬੰਬਾਰੀ

Must Read


ਪੇਈਚਿੰਗ, 4 ਅਗਸਤ

ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਅੱਜ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ ਮਿੱਥੇ ਨਿਸ਼ਾਨਿਆਂ ‘ਤੇ ਮਿਜ਼ਾਈਲਾਂ ਦਾਗ਼ੀਆਂ।

ਮੁਕਾਮੀ ਸਮੇਂ ਮੁਤਾਬਕ ਦੁਪਹਿਰ ਇਕ ਵਜੇ ਦੇ ਕਰੀਬ ਪੀਐੱਲਏ ਦੀ ਈਸਟਰਨ ਥੀਏਟਰ ਕਮਾਂਡ, ਜੋ ਤਾਇਵਾਨ ਤੇ ਨੇੜਲੇ ਇਲਾਕਿਆਂ ਦੀ ਨਿਗਰਾਨੀ ਡਿਊਟੀ ਵਿਚ ਤਾਇਨਾਤ ਹੈ, ਨੇ ਇਸ ਜੰਗੀ ਮਸ਼ਕ ਨੂੰ ਅੰਜਾਮ ਦਿੱਤਾ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਵੀਰਵਾਰ ਬਾਅਦ ਦੁਪਹਿਰ ਤਾਇਵਾਨ ਜਲਡਮਰੂ ਦੇ ਪੂਰਬੀ ਹਿੱਸੇ ਵਿੱਚ ਮਿੱਥੇ ਖੇਤਰਾਂ ‘ਤੇ ਬੰਬਾਰੀ ਕੀਤੀ ਤੇ ਮਿਜ਼ਾਈਲਾਂ ਦਾਗ਼ੀਆਂ। ਸਰਕਾਰੀ ਰੋਜ਼ਨਾਮਚੇ ‘ਚਾਈਨਾ ਡੇਲੀ’ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜੰਗੀ ਮਸ਼ਕ ਆਪਣੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ। ਰਿਪੋਰਟ ਮੁਤਾਬਕ ਪੀਐੱਲੲੇ ਦੇ ਜ਼ਮੀਨੀ ਬਲਾਂ ਨੇ ਮਸ਼ਕ ਦੌਰਾਨ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਤੋਪਖਾਨੇ ਤੇ ਮਲਟੀਪਲ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ।

ਕਾਬਿਲੇਗੌਰ ਹੈ ਕਿ ਚੀਨ ਨੇ ਤਾਇਵਾਨ ‘ਤੇ ਕਦੇ ਕੰਟਰੋਲ ਨਹੀਂ ਕੀਤਾ, ਪਰ ਉਹ ਇਸ ਨੂੰ ਆਪਣੇ ਭੂ-ਖੰਡ ਦੇ ਹਿੱਸੇ ਵਜੋਂ ਵੇਖਦਾ ਹੈ। ਪੇਲੋਸੀ ਦੀ ਤਾਇਵਾਨ ਫੇਰੀ, ਜੋ ਪਿਛਲੇ ਢਾਈ ਦਹਾਕਿਆਂ ਵਿੱਚ ਕਿਸੇ ਮੌਜੂਦਾ ਅਮਰੀਕੀ ਸਪੀਕਰ ਦਾ ਪਲੇਠਾ ਦੌਰਾ ਹੈ, ਦੇ ਹਵਾਲੇ ਨਾਲ ਚੀਨ ਨੇ ਬਾਇਡਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਦਾ ਚੀਨ-ਅਮਰੀਕਾ ਰਿਸ਼ਤਿਆਂ ਦੀ ਸਿਆਸੀ ਬੁਨਿਆਦ ‘ਤੇ ਵੱਡਾ ਅਸਰ ਪੲੇਗਾ। ਡੈਮੋਕੋਰੈਟ ਆਗੂ ਪੇਲੋਸੀ(82) ਬੁੱਧਵਾਰ ਨੂੰ ਤਾਇਵਾਨ ਤੋਂ ਰੁਖ਼ਸਤ ਹੋ ਗਈ ਸੀ। -ਪੀਟੀਆਈ

ਪੇਲੋਸੀ ਨੇ ਚੀਨ ਤੇ ਤਾਇਪੇ ਦੇ ਜ਼ਿਕਰ ਤੋਂ ਟਾਲਾ ਵੱਟਿਆ

ਸਿਓਲ: ਆਪਣੀ ਤਾਇਵਾਨ ਫੇਰੀ ਨਾਲ ਚੀਨ ਨੂੰ ਗੁੱਸਾ ਚੜ੍ਹਾਉਣ ਮਗਰੋਂ ਦੱਖਣੀ ਕੋਰੀਆ ਪੁੱਜੀ ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਸਿਓਲ ਵਿੱਚ ਸਿਆਸੀ ਆਗੂਆਂ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਪੇਈਚਿੰਗ ਤੇ ਤਾਇਪੇ ਨਾਲ ਰਿਸ਼ਤਿਆਂ ਨੂੰ ਲੈ ਕੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਟਾਲਾ ਵੱਟੀ ਰੱਖਿਆ।

ਤਾਇਵਾਨ ਨੇ ਹਵਾਈ ਉਡਾਣਾਂ ਰੱਦ ਕੀਤੀਆਂ

ਪੇਈਚਿੰਗ: ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੇ ਜਵਾਬ ਵਿੱਚ ਚੀਨੀ ਜਲ ਸੈਨਾ ਵੱਲੋਂ ਮਿਜ਼ਾਈਲਾਂ ਦਾਗ਼ਣ ਤੋਂ ਬਾਅਦ ਤਾਇਵਾਨ ਨੇ ਅੱਜ ਕਈ ਉਡਾਣਾਂ ਰੱਦ ਕਰ ਦਿੱਤੀਆਂ। ਚੀਨ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਚੀਨ ਨੇ ਵੀ ਸਮੁੰਦਰੀ ਤੇ ਹਵਾਈ ਜਹਾਜ਼ਾਂ ਨੂੰ ਫੌਜੀ ਅਭਿਆਸ ਦੌਰਾਨ ਆਪਣੀਆਂ ਸੇਵਾਵਾਂ ਠੱਪ ਰੱਖਣ ਦੇ ਹੁਕਮ ਦਿੱਤੇ ਸਨ। ਮੀਡੀਆ ਨੇ ਚੀਨ ਦੀ ਜੰਗੀ ਮਸ਼ਕ ਨੂੰ ਤਾਇਵਾਨ ਦੀ ਪ੍ਰਭਾਵਸ਼ਾਲੀ ਨਾਕਾਬੰਦੀ ਕਰਾਰ ਦਿੱਤਾ ਹੈ।

ਤਾਇਵਾਨ ਦੀ ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਇਕਪਾਸੜ ਕੋਸ਼ਿਸ਼ਾਂ ਦਾ ਵਿਰੋਧ ਕਰਾਂਗੇੇ: ਬਲਿੰਕਨ

ਨੌਮ ਪੇਨ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਉਹ ਤਾਇਵਾਨ ਦੀ ਮੌਜੂਦਾ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਇਕਤਰਫ਼ਾ ਕਾਰਵਾਈ ਦਾ ਖੁੱਲ੍ਹ ਕੇ ਵਿਰੋਧ ਕਰੇਗਾ। ਬਲਿੰਕਨ ਨੇ ਇਥੇ ਕੰਬੋਡੀਆ ਵਿੱਚ ਦੱਖਣ-ਪੂਰਬੀ ੲੇਸ਼ੀਆ ਦੇ ਆਪਣੇ ਹਮਰੁਤਬਾਵਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਤਾਇਵਾਨ ਨੂੰ ਲੈ ਕੇ ਅਮਰੀਕੀ ਰਣਨੀਤੀ ਵਿੱਚ ਕੋਈ ਬਦਲਾਅ ਨਹੀਂ ਆਏਗਾ। ਉਨ੍ਹਾਂ ਕਿਹਾ ਕਿ ਜਲਡਮਰੂ ਵਾਲੇ ਖੇਤਰ ਵਿੱਚ ਸਥਿਰਤਾ ਪੂਰੇ ਖਿੱਤੇ ਦੇ ਹਿੱਤਾਂ ਵਿੱਚ ਹੈ। -ਰਾਇਟਰਜ਼



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -