ਭੋਪਾਲ, 6 ਅਗਸਤ
ਮੱਧ ਪ੍ਰਦੇਸ਼ ਦੇ ਕੁਝ ਪਿੰਡਾਂ ਵਿੱਚੋਂ ਪੰਚਾਇਤ ਚੋਣਾਂ ਜਿੱਤੀਆਂ ਔਰਤਾਂ ਨੂੰ ਜਦੋਂ ਸਹੁੰ ਚੁਕਾਉਣ ਦੀ ਵਾਰੀ ਆਈ ਤਾਂ ਇਹ ਸਹੁੰ ਉਨ੍ਹਾਂ ਦੇ ਪਤੀਆਂ ਤੇ ਹੋਰ ਪੁਰਸ਼ ਰਿਸ਼ਤੇਦਾਰਾਂ ਨੇ ਚੁੱਕੀ। ਸਹੁੰ ਚੁਕਾਉਣ ਵਾਲੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਨ੍ਹਾਂ ਨੇ ਰਾਜ ਦੇ ਸਾਗਰ ਅਤੇ ਦਮੋਹ ਜ਼ਿਲ੍ਹਿਆਂ ਵਿੱਚ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਗਰ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਜੈਸੀਨਗਰ ਗ੍ਰਾਮ ਪੰਚਾਇਤ ਦੇ ਸਕੱਤਰ ਆਸ਼ਾਰਾਮ ਸਾਹੂ ਨੂੰ ਨੂੰ ਮੁਅੱਤਲ ਕਰ ਦਿੱਤਾ। ਜਿਨ੍ਹਾਂ ਨੇ ਸਹੁੰ ਚੁੱਕ ਉਹ ਜੇਤੂ ਔਰਤਾਂ ਦੇ ਪਤੀ, ਪਿਤਾ ਤੇ ਜੇਠ-ਦਿਓਰ ਸਨ। ਸਾਹੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਰਿਵਾਰ ਦੇ ਮਰਦ ਮੈਂਬਰਾਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਸੀ ਕਿਉਂਕਿ ਸਮਾਗਮ ਵਿਚ ਸ਼ਾਮਲ ਹੋਣ ਲਈ ਵਾਰ-ਵਾਰ ਹਦਾਇਤਾਂ ਦੇ ਬਾਵਜੂਦ ਔਰਤਾਂ ਨਹੀਂ ਆਈਆਂ। ਉਨ੍ਹਾਂ ਨੇ ਆਪਣੀ ਥਾਂ ਪੁਰਸ਼ ਰਿਸ਼ਤੇਦਾਰਾਂ ਨੂੰ ਭੇਜ ਦਿੱਤਾ।