ਮੱਲਾਪੁਰਮ (ਕੇਰਲ), 10 ਅਗਸਤ
ਬਿੰਦੂ ਨੇ 42 ਸਾਲ ਦੀ ਉਮਰ ਵਿੱਚ ਕੇਰਲ ਪਬਲਿਕ ਸਰਵਿਸ ਕਮਿਸ਼ਨ (ਪੀਐੱਸਸੀ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਉਸ ਦੇ 24 ਸਾਲਾ ਪੁੱਤਰ ਵਿਵੇਕ ਨੇ ਵੀ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਉਹ ਦੋਵੇਂ ਰਾਜ ਵਿੱਚ ਸਰਕਾਰੀ ਨੌਕਰੀ ਦੇ ਯੋਗ ਹੋ ਗਏ। ਕੇਰਲ ਪੀਐੱਸਸੀ ਦੇ ਨਤੀਜੇ, ਜੋ 3 ਅਗਸਤ ਨੂੰ ਐਲਾਨੇ ਗਏ, ਵਿੱਚ ਵਿਵੇਕ ਨੇ ਲੋਅਰ ਡਿਵੀਜ਼ਨਲ ਕਲਰਕ (ਐੱਲਡੀਸੀ) ਪ੍ਰੀਖਿਆ 38 ਦੇ ਰੈਂਕ ਨਾਲ ਪਾਸ ਕੀਤੀ, ਜਦੋਂ ਕਿ ਬਿੰਦੂ ਨੇ ਕੇਰਲ ਪੀਐੱਸਸੀ ਵੱਲੋਂ ਆਖਰੀ ਗ੍ਰੇਡ ਸਰਵੈਂਟਸ (ਐੱਲਜੀਐੱਸ) ਪ੍ਰੀਖਿਆ ਵਿੱਚ 92 ਰੈਂਕ ਪ੍ਰਾਪਤ ਕੀਤੇ। ਵਿਵੇਕ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਂ ਬਿੰਦੂ ਨੂੰ ਦਿੱਤਾ। ਉਸ ਨੇ ਕਿਹਾ ਕਿ ਮਾਂ ਨੇ ਉਸ ਦਾ ਉਤਸ਼ਾਹ ਵਧਾਇਆ ਤੇ ਪਿਤਾ ਨੇ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ। ਮਾਂ ਪੁੱਤ ਨੇ ਕੋਚਿੰਗ ਕਲਾਸਾਂ ਵੀ ਇੱਕਠਿਆਂ ਲਗਾਈਆਂ ਸਨ।