12.4 C
Alba Iulia
Wednesday, May 1, 2024

ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ

Must Read


ਲਾਹੌਰ, 14 ਅਗਸਤ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁੜ ਭਾਰਤ ਦੀ ਆਜ਼ਾਦਾਨਾ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ। ਰੂਸ ਤੋਂ ਤੇਲ ਖ਼ਰੀਦਣ ਲਈ ਪੱਛਮੀ ਜਗਤ ਵੱਲੋਂ ਭਾਰਤ ਦੀ ਕੀਤੀ ਜਾ ਰਹੀ ਆਲੋਚਨਾ ਦੀ ਇਮਰਾਨ ਨੇ ਨਿਖੇਧੀ ਵੀ ਕੀਤੀ। ਇਮਰਾਨ ਖਾਨ ਅੱਜ ਲਾਹੌਰ ਦੇ ਹਾਕੀ ਸਟੇਡੀਅਮ ਵਿਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਮਰਾਨ ਨੇ ਇਸ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਇਕ ਵੀਡੀਓ ਕਲਿੱਪ ਚਲਾਈ। ਇਹ ਵੀਡੀਓ ਸਲੋਵਾਕੀਆ ਵਿਚ ਹੋਈ ਬ੍ਰਾਤੀਸਲਾਵਾ ਫੋਰਮ ਦੀ ਸੀ। ਉਨ੍ਹਾਂ ਭਾਰਤੀ ਮੰਤਰੀ ਵੱਲੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਅਮਰੀਕੀ ਦਬਾਅ ਅੱਗੇ ਮਜ਼ਬੂਤੀ ਨਾਲ ਖੜ੍ਹਨ ਦੀ ਸ਼ਲਾਘਾ ਕੀਤੀ। ਇਮਰਾਨ ਨੇ ਰੈਲੀ ਵਿਚ ਕਿਹਾ, ‘ਜੇ ਭਾਰਤ, ਜਿਸ ਨੂੰ ਪਾਕਿਸਤਾਨ ਦੇ ਨਾਲ ਹੀ ਆਜ਼ਾਦੀ ਮਿਲੀ ਸੀ, ਤੇ ਨਵੀਂ ਦਿੱਲੀ ਇਸ ਤਰ੍ਹਾਂ ਦਾ ਮਜ਼ਬੂਤ ਰੁਖ਼ ਅਖ਼ਤਿਆਰ ਕਰ ਸਕਦੀ ਹੈ, ਆਪਣੀ ਵਿਦੇਸ਼ ਨੀਤੀ ਆਪਣੇ ਲੋਕਾਂ ਦੀ ਲੋੜ ਮੁਤਾਬਕ ਘੜ ਸਕਦੀ ਹੈ ਤਾਂ ਉਹ ਕੌਣ ਹੁੰਦੇ ਹਨ (ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ) ਜੋ ਅਮਰੀਕਾ ਦੇ ਕਹਿਣ ‘ਤੇ ਚੱਲਦੇ ਹਨ’।

ਇਮਰਾਨ ਖਾਨ ਨੇ ਵੀਡੀਓ ਚਲਾਉਂਦਿਆਂ ਕਿਹਾ, ‘ਉਨ੍ਹਾਂ (ਅਮਰੀਕਾ) ਨੇ ਭਾਰਤ ਨੂੰ ਰੂਸ ਤੋਂ ਤੇਲ ਨਾ ਖ਼ਰੀਦਣ ਦੇ ਹੁਕਮ ਦਿੱਤੇ। ਭਾਰਤ, ਅਮਰੀਕਾ ਦਾ ਰਣਨੀਤਕ ਭਾਈਵਾਲ ਹੈ, ਪਾਕਿਸਤਾਨ ਨਹੀਂ ਹੈ। ਚਲੋਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਹੁਕਮ ਦਾ ਭਾਰਤ ਦੇ ਵਿਦੇਸ਼ ਮੰਤਰੀ ਨੇ ਕੀ ਜਵਾਬ ਦਿੱਤਾ ਜਦ ਉਨ੍ਹਾਂ ਤੇਲ ਨਾ ਖ਼ਰੀਦਣ ਬਾਰੇ ਕਿਹਾ। ਜੈਸ਼ੰਕਰ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਕੌਣ ਹੁੰਦੇ ਹੋ? ਉਨ੍ਹਾਂ ਕਿਹਾ ਕਿ ਯੂਰਪ ਰੂਸ ਤੋਂ ਗੈਸ ਲੈ ਰਿਹਾ ਹੈ ਤੇ ਅਸੀਂ ਲੋਕਾਂ ਦੀ ਲੋੜ ਮੁਤਾਬਕ ਤੇਲ ਲਵਾਂਗੇ। ਇਹ ਹੁੰਦੀ ਹੈ ਆਜ਼ਾਦ ਹਕੂਮਤ’। ਉਨ੍ਹਾਂ ਰੂਸ ਤੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਸ਼ਾਹਬਾਜ਼ ਸਰਕਾਰ ਦੇ ਅਮਰੀਕੀ ਦਬਾਅ ਅੱਗੇ ਝੁਕਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ‘ਸ਼ਾਹਬਾਜ਼ ਸਰਕਾਰ ਅਮਰੀਕਾ ਨੂੰ ਨਾਂਹ ਨਹੀਂ ਕਹਿ ਸਕੀ ਤੇ ਝੁਕ ਗਈ ਜਦਕਿ ਤੇਲ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਮੈਂ ਇਸ ਗ਼ੁਲਾਮੀ ਦੇ ਖ਼ਿਲਾਫ਼ ਹਾਂ’। ਦੱਸਣਯੋਗ ਹੈ ਕਿ ਜੈਸ਼ੰਕਰ ਦੀ ਇਹ ਵੀਡੀਓ 3 ਜੂਨ ਦੀ ਹੈ ਜਦ ਉਨ੍ਹਾਂ ਸਲੋਵਾਕੀਆ ਦੇ ਸੰਮੇਲਨ ਵਿਚ ਤੇਲ ਖ਼ਰੀਦਣ ਦੇ ਮਾਮਲੇ ‘ਤੇ ਜਵਾਬ ਦਿੰਦਿਆਂ ਕਿਹਾ ਸੀ ਕਿ, ‘ਕੀ ਰੂਸ ਦੀ ਗੈਸ ਖ਼ਰੀਦਣ ਵਾਲੇ ਜੰਗ ਦੀ ਫੰਡਿੰਗ ਨਹੀਂ ਕਰ ਰਹੇ?’ -ਏਐੱਨਆਈ/ਪੀਟੀਆਈ

ਸ਼ਰੀਫ਼ ਨੂੰ ਲੰਡਨ ਤੋਂ ਪਾਕਿਸਤਾਨ ਲਿਆਉਣ ਦੀ ਤਿਆਰੀ: ਇਮਰਾਨ

ਲਾਹੌਰ ਵਿਚ ਅੱਜ ਕੀਤੀ ਰੈਲੀ ਵਿਚ ਇਮਰਾਨ ਖਾਨ ਨੇ ਇਹ ਵੀ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਲੰਡਨ ਤੋਂ ਪਾਕਿਸਤਾਨ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਸਜ਼ਾ ਹੋ ਚੁੱਕੀ ਹੈ। ਉਹ ਨਵੰਬਰ 2019 ਵਿਚ ਇਲਾਜ ਲਈ ਲੰਡਨ ਗਏ ਸਨ। ਇਮਰਾਨ ਨੇ ਨਾਲ ਹੀ ਕਿਹਾ ਕਿ ‘ਸਰਕਾਰ ਤੇ ਫ਼ੌਜ ਵੱਲੋਂ ਵੀ ਦਬਾਅ ਬਣਾਇਆ ਜਾ ਰਿਹਾ ਹੈ’ ਤਾਂ ਕਿ ਨਵਾਜ਼ ਨੂੰ ਅਗਲੀਆਂ ਚੋਣਾਂ ਵਿਚ ਖੜ੍ਹਾ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ਼ ਨੂੰ ਚੋਣਾਂ ਲੜਨ ਦੇ ਮਾਮਲੇ ਵਿਚ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ ਤੇ ਉਨ੍ਹਾਂ ਉਤੇ ਉਮਰ ਭਰ ਲਈ ਪਾਬੰਦੀ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਪਾਬੰਦੀ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪਾਕਿਸਤਾਨ ਵਿਚ ਆਮ ਚੋਣਾਂ ਅਗਲੇ ਸਾਲ ਹੋਣੀਆਂ ਹਨ। ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਪਾਕਿਸਤਾਨ ਚੋਣ ਕਮਿਸ਼ਨ ਤੈਅ ਸਮੇਂ ਤੋਂ ਇਕ ਸਾਲ ਪਹਿਲਾਂ ਹੀ ਅਕਤੂਬਰ ਮਹੀਨੇ ਆਮ ਚੋਣਾਂ ਕਰਾਉਣ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੀ ਤਾਕਤਵਰ ਫ਼ੌਜ ਦਾ ਅਸਿੱਧੇ ਤੌਰ ‘ਤੇ ਜ਼ਿਕਰ ਕਰਦਿਆਂ ਇਮਰਾਨ ਨੇ ਕਿਹਾ, ‘ਮੈਨੂੰ ਤੋਸ਼ਾਖਾਨਾ ਤੇ ਫੰਡਿੰਗ ਦੇ ਕੇਸ ਵਿਚ ਅਯੋਗ ਕਰਾਰ ਦੇਣ ਲਈ ਸਾਜ਼ਿਸ਼ ਘੜੀ ਜਾ ਰਹੀ ਹੈ ਤਾਂ ਕਿ ਅਗਲੇ ਮਹੀਨੇ ਪੀਐਮਐਲ-ਐੱਨ ਸੁਪਰੀਮੋ ਨਵਾਜ਼ ਸ਼ਰੀਫ਼ ਨੂੰ ਲੰਡਣ ਤੋਂ ਲਿਆਉਣ ਦਾ ਰਾਹ ਪੱਧਰਾ ਹੋ ਸਕੇ।’ -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -