ਕੋਲੰਬੋ, 16 ਅਗਸਤ
ਚੀਨ ਦਾ ਉੱਚ ਤਕਨੀਕੀ ‘ਸੂਹੀਆ’ ਜਹਾਜ਼ ਅੱਜ ਸ੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਕੁਝ ਦਿਨ ਪਹਿਲਾਂ ਕੋਲੰਬੋ ਨੇ ਪੇਈਚਿੰਗ ਨੂੰ ਭਾਰਤ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਸ ਜਹਾਜ਼ ਦੀ ਆਮਦ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਚੀਨ ਦੀ ਬੈਲਿਸਟਿਕ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ਯੂਆਨ ਵੈਂਗ-5 ਸਥਾਨਕ ਸਮੇਂ ਅਨੁਸਾਰ ਸਵੇਰੇ 8:20 ਵਜੇ ਹੰਬਨਟੋਟਾ ਦੀ ਦੱਖਣੀ ਬੰਦਰਗਾਹ ‘ਤੇ ਪਹੁੰਚਿਆ। ਇਹ ਜਹਾਜ਼ 22 ਅਗਸਤ ਤੱਕ ਇੱਥੇ ਰਹੇਗਾ।