ਤਿਰੂਵਨੰਤਪੁਰਮ, 27 ਅਗਸਤ
ਕੇਰਲ ਦੇ ਕੋਲਮ ਵਿੱਚ ਨੀਟ ਪ੍ਰੀਖਿਆ ਕੇਂਦਰ ਵਿੱਚ ਕੁੜੀਆਂ ਨੂੰ ਆਪਣੇ ਅੰਦਰੂਨੀ ਕੱਪੜੇ ਉਤਾਰਨ ਲਈ ਮਜਬੂਰ ਕਰਨ ਕਾਰਨ ਪੈਦਾ ਹੋਏ ਵਿਰੋਧ ਤੋਂ ਬਾਅਦ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਪ੍ਰਭਾਵਿਤ ਮੈਡੀਕਲ ਉਮੀਦਵਾਰਾਂ ਨੂੰ ਮੁੜ ਪ੍ਰੀਖਿਆ ‘ਚ ਬੈਠਣ ਦੇਣ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ 4 ਸਤੰਬਰ ਨੂੰ ਲਈ ਜਾਵੇਗੀ। ਇਸ ਘਟਨਾ ਸਬੰਧੀ ਕੇਰਲ ਪੁਲੀਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਮੁਲਜ਼ਮਾਂ ਨੂੰ ਜਲਦੀ ਹੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।