ਦੀਪੇਂਦਰ ਮਾਂਟਾ
ਮੰਡੀ, 29 ਅਗਸਤ
ਮਨਾਲੀ ਵਿਚ 38 ਸਾਲਾ ਰੂਸੀ ਔਰਤ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਸੈਲਾਨੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸਿੰਗਾਪੁਰ ਦੇ ਰਹਿਣ ਵਾਲੇ 23 ਸਾਲਾ ਅਲੈਂਗਜੈਂਡਰ ਲੀ ਜਿਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਲੂ ਦੇ ਐਸਪੀ ਗੁਰਦੇਵ ਚੰਦ ਸ਼ਰਮਾ ਨੇ ਦੱਸਿਆ ਕਿ ਔਰਤ ਨੇ ਦੋਸ਼ ਲਾਇਆ ਕਿ ਅਲੈਗਜੈਂਡਰ ਨੇ ਉਸ ਨੂੰ ਆਪਣੇ ਕਮਰੇ ਵਿਚ ਸੱਦਿਆ ਤੇ ਜਬਰ-ਜਨਾਹ ਕੀਤਾ। ਇਹ ਔਰਤ ਪਿਛਲੇ ਕੁਝ ਦਿਨਾਂ ਤੋਂ ਆਪਣੀ ਮਾਂ ਨਾਲ ਘੁੰਮਣ ਮਨਾਲੀ ਆਈ ਸੀ।