ਨਵੀਂ ਦਿੱਲੀ, 30 ਅਗਸਤ
ਕਾਂਗਰਸ ਨੇ ਆਪਣੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਲੜਨ ‘ਤੇ ਵਿਚਾਰ ਕਰਨ ਬਾਰੇ ਅੱਜ ਕਿਹਾ ਕਿ ਚੋਣ ਪ੍ਰੋਗਰਾਮ ਦਾ ਐਲਾਨ ਹੋ ਚੁੱਕਾ ਹੈ ਅਤੇ ਕਾਂਗਰਸ ਦਾ ਸੰਵਿਧਾਨ ਵੀ ਲਾਗੂ ਹੈ, ਇਸ ਲਈ ਥਰੂਰ ਨੂੰ ਜੋ ਵੀ ਠੀਕ ਲੱਗੇ ਉਹ ਕਰ ਸਕਦੇ ਹਨ| ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ‘ਚ ਚੋਣਾਂ ਹੁੰਦੀਆਂ ਹਨ ਪਰ ਭਾਜਪਾ ਦੱਸੇ ਕਿ ਜੇਪੀ ਨੱਢਾ ਕਿਸ ਚੋਣ ਰਾਹੀਂ ਪਾਰਟੀ ਪ੍ਰਧਾਨ ਬਣੇ ਹਨ? ਸੂਤਰਾਂ ਦਾ ਕਹਿਣਾ ਹੈ ਕਿ ਥਰੂਰ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀਆਂ ਸੰਭਾਵਨਾਵਾਂ ਹਨ। ਹਾਲਾਂਕਿ ਉਨ੍ਹਾਂ ਨੇ ਇਸ ‘ਤੇ ਹਾਲੇ ਕੋਈ ਅੰਤਿਮ ਫੈਸਲਾ ਨਹੀਂ ਕੀਤਾ।