ਨਵੀਂ ਦਿੱਲੀ/ਕੋਲਕਾਤਾ, 10 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਹੈ ਕਿ ਏਜੰਸੀ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਮੱਦੇਨਜ਼ਰ ਕਥਿਤ ਫਰਜ਼ੀ ਮੋਬਾਈਲ ਗੇਮਿੰਗ ਐਪਸ ਦੇ ਪ੍ਰਮੋਟਰਾਂ ਵਿਰੁੱਧ ਕੋਲਕਾਤਾ ਵਿੱਚ ਮਾਰੇ ਛਾਪਿਆਂ ਵਿੱਚ 7 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਕੇਂਦਰੀ ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗੇਮਿੰਗ ਐਪ ‘ਈ-ਨਗੇਟਸ’ ਅਤੇ ਇਸ ਦੇ ਪ੍ਰਮੋਟਰ ਆਮਿਰ ਖਾਨ ਦੇ ਅੱਧੀ ਦਰਜਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।