ਨਵੀਂ ਦਿੱਲੀ, 3 ਅਕਤੂਬਰ
ਲਖੀਮਪੁਰ ਖੀਰੀ ਹਿੰਸਕ ਘਟਨਾ ਦਾ ਇੱਕ ਸਾਲ ਪੂਰਾ ਹੋਣ ‘ਤੇ ਵੀ ਅਜੈ ਮਿਸ਼ਰਾ ਟੈਨੀ ਦੇ ਸਰਕਾਰ ਵਿੱਚ ਬਣੇ ‘ਤੇ ਕਾਂਗਰਸ ਨੂੰ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸੇਧਿਆ ਹੈ। ਅਜੈ ਮਿਸ਼ਰਾ ਟੈਨੀ ਦਾ ਬੇਟਾ ਅਸ਼ੀਸ਼ ਮਿਸ਼ਰਾ ਲਖੀਰਪੁਰ ਕਾਂਡ ‘ਚ ਮੁਲਜ਼ਮ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ”ਇਸ ਤੋਂ ਵੱਡੀ ਤੌਹੀਨ ਵਾਲੀ ਗੱਲ ਹੋਰ ਨਹੀਂ ਸਕਦੀ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਰੜ ਦਿੱਤਾ ਗਿਆ ਅਤੇ ਮੁਲਜ਼ਮ ਦਾ ਪਿਤਾ ਹਾਲੇ ਵੀ ਕੇਂਦਰੀ ਕੌਂਸਲ ਵਿੱਚ ਮੈਂਬਰ ਹੈ।” ਉਨ੍ਹਾਂ ਦੋਸ਼ ਲਾਇਆ ਕਿ ਹੱਤਿਆ ਵਿੱਚ ਮੰਤਰੀ ਦੇ ਬੇੇਟੇ ਦੀ ਸ਼ਮੂਲੀਅਤ ਦੇ ਸਪੱਸ਼ਟ ਸਬੂਤ ਹਨ। ਸ੍ਰੀ ਰਮੇਸ਼ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਬੇਇਨਸਾਫ਼ੀ ਹੈ।