ਪਲੱਕੜ, 6 ਅਕਤੂਬਰ
ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਵਡੱਕਾਂਚੇਰੀ ਵਿਖੇ ਨਿੱਜੀ ਟੂਰਿਸਟ ਬੱਸ ਅਤੇ ਕੇਰਲ ਰਾਜ ਸੜਕ ਆਵਾਜਾਈ ਨਿਗਮ ਦੀ ਬੱਸ ਦੀ ਟੱਕਰ ਵਿੱਚ ਪੰਜ ਵਿਦਿਆਰਥੀਆਂ ਸਮੇਤ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਕੇਰਲ ਦੇ ਸੜਕ ਆਵਾਜਾਈ ਮੰਤਰੀ ਐਂਟੋਨੀ ਰਾਜੂ ਨੇ ਕਿਹਾ ਕਿ ਹਾਦਸਾ ਬੁੱਧਵਾਰ ਰਾਤ ਕਰੀਬ 11.30 ਵਜੇ ਹੋਇਆ, ਜਦੋਂ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਕੇਐੱਸਆਰਟੀਸੀ ਦੀ ਬੱਸ ਨਾਲ ਟਕਰਾ ਗਈ। ਹਾਦਸੇ ਵਿੱਚ ਪੰਜ ਵਿਦਿਆਰਥੀਆਂ ਅਤੇ ਇੱਕ ਅਧਿਆਪਕ ਸਮੇਤ ਨੌਂ ਵਿਅਕਤੀ ਮਾਰੇ ਗਏ।