ਯੇਰੂਸ਼ਲਮ, 11 ਅਕਤੂਬਰ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੇਅਰ ਲੈਪਿਡ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਸਾਂਝੀ ਸਮੁੰਦਰੀ ਸੀਮਾ ਨੂੰ ਲੈ ਕੇ ਗੁਆਂਢੀ ਦੇਸ਼ ਲਿਬਨਾਨ ਨਾਲ ‘ਇਤਿਹਾਸਕ ਸਮਝੌਤਾ’ ਹੋ ਗਿਆ ਹੈ। ਅਮਰੀਕਾ ਨੇ ਇਸ ਲਈ ਗੱਲਬਾਤ ਵਿਚ ਵਿਚੋਲੇ ਦੀ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਲੈਪਿਡ ਨੇ ਸਮਝੌਤੇ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ,’ਇਜ਼ਰਾਈਲ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਇਜ਼ਰਾਈਲ ਦੀ ਆਰਥਿਕਤਾ ਨੂੰ ਬਹੁਤ ਲਾਭ ਪਹੁੰਚਾਏਗਾ ਅਤੇ ਸਾਡੀ ਉੱਤਰੀ ਸਰਹੱਦ ਵਿੱਚ ਸਥਿਰਤਾ ਨੂੰ ਯਕੀਨੀ ਬਣਾਏਗਾ।’ ਲਿਬਨਾਨ ਅਤੇ ਇਜ਼ਰਾਈਲ 1948 ਵਿੱਚ ਇਜ਼ਰਾਈਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸਮੁੰਦਰੀ ਸੀਮਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦੋਵੇਂ ਦੇਸ਼ ਭੂਮੱਧ ਸਾਗਰ ਦੇ 860 ਵਰਗ ਕਿਲੋਮੀਟਰ (330 ਵਰਗ ਮੀਲ) ਦੇ ਖੇਤਰ ਦਾ ਦਾਅਵਾ ਕਰਦੇ ਹਨ।