ਸਾਂ ਫਰਾਂਸਿਸਕੋ, 17 ਅਕਤੂਬਰ
ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਜੀਆਂ, ਜਿਨ੍ਹਾਂ ਵਿੱਚ ਅੱਠ ਮਹੀਨਿਆਂ ਦੀ ਛੋਟੀ ਬੱਚੀ ਵੀ ਸ਼ਾਮਲ ਸੀ, ਦੀਆਂ ਅੰਤਿਮ ਰਸਮਾਂ ਵਿੱਚ ਸੈਂਕੜੇ ਲੋਕ ਸ਼ਾਮਲ ਹੋੲੇ। ਸਿੱਖ ਪਰਿਵਾਰ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ ਸੀ। ਅੰਤਿਮ ਰਸਮਾਂ ਲਈ ਸਮਾਗਮ ਸ਼ਨਿੱਚਰਵਾਰ ਨੂੰ ਕੈਲੀਫੋਰਨੀਆ ਦੇ ਟਰਲੋਕ ਸ਼ਹਿਰ ਵਿੱਚ ਰੱਖਿਆ ਗਿਆ ਸੀ। ਮੁਲਜ਼ਮ ਜੀਸਸ ਸਲਗਾਡੋ ਨੇ ਜਸਦੀਪ ਸਿੰਘ, ਉਸ ਦੀ ਪਤਨੀ ਜਸਲੀਨ ਕੌਰ, ਉਨ੍ਹਾਂ ਦੀ ਬੱਚੀ ਅਰੂਹੀ ਢੇਰੀ ਤੇ ਤਾਇਆ ਅਮਨਦੀਪ ਸਿੰਘ ਨੂੰ 3 ਅਕਤੂਬਰ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਸੀ। ਅੰਤਿਮ ਰਸਮਾਂ ਸਿੱਖ ਰਵਾਇਤ ਮੁਤਾਬਕ ਨੇਪਰੇ ਚਾੜ੍ਹੀਆਂ ਗਈਆਂ। ਸਿੱਖ ਪਰਿਵਾਰ ਪਿੱਛੋਂ ਹੁਸ਼ਿਆਰਪੁਰ ਦੇ ਹਰਸੀ ਪਿੰਡ ਨਾਲ ਸਬੰਧਤ ਹੈ। ਪਰਿਵਾਰ ਦਾ ਇਥੇ ਟਰੱਕਾਂ ਦਾ ਕਾਰੋਬਾਰ ਹੈ।