ਲੰਡਨ, 25 ਅਕਤੂਬਰ
ਬਰਤਾਨੀਆ ਦੀ ਲੀਡਰਸ਼ਿਪ ਦੀ ਇਤਿਹਾਸਕ ਦੌੜ ਵਿਚ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣੇ ਰਿਸ਼ੀ ਸੁਨਕ ਨੂੰ ਅੱਜ ਸਮਰਾਟ ਚਾਰਲਸ ਤੀਜੇ ਨੇ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਬਾਅਦ ਸੁਨਕ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਸੁਨਕ ਮੁਲਾਕਾਤ ਲਈ ਬਕਿੰਘਮ ਪੈਲੇਸ ਪੁੱਜੇ। ਸਮਰਾਟ ਨੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ। 73 ਸਾਲਾ ਚਾਰਲਸ ਨੂੰ ਰਸਮੀ ਤੌਰ ‘ਤੇ ਆਪਣਾ ਅਸਤੀਫਾ ਸੌਂਪਣ ਲਈ ਬਕਿੰਘਮ ਪੈਲੇਸ ਜਾਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟੱਰਸ ਮੰਗਲਵਾਰ ਸਵੇਰੇ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼-ਕਮ-ਦਫ਼ਤਰ) ਵਿਖੇ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। 42 ਸਾਲਾ ਸੁਨਕ ਫਿਰ ਸਮਰਾਟ ਨਾਲ ਮੁਲਾਕਾਤ ਲਈ ਮਹਿਲ ਪਹੁੰਚੇ, ਜਿਨ੍ਹਾਂ ਨੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ।