ਮਿਲਾਨ, 28 ਅਕਤੂਬਰ
ਵਿਸ਼ੇਸ਼ ਦਸਤਿਆਂ ਨੇ ਅੱਜ ਤੜਕੇ ਇਟਲੀ ਦੇ ਲੇਕ ਕੋਮੋ ਨੇੜੇ ਇੱਕ ਕਾਰਬਿਨੀਅਰੀ ਬੈਰਕ ‘ਤੇ ਧਾਵਾ ਬੋਲਿਆ ਜਿੱਥੇ ਇੱਕ ਅਫਸਰ ਨੇ ਆਪਣੇ ਕਮਾਂਡਰ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਰਾਤ ਭਰ ਖੁਦ ਨੂੰ ਬੰਦੀਆਂ ਨਾਲ ਬੰਦ ਕਰ ਲਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸ਼ੇਸ਼ ਦਸਤਿਆਂ ‘ਚੋਂ ਇੱਕ ਨੂੰ ਹਮਲੇ ਦੌਰਾਨ ਗੋਡੇ ‘ਚ ਗੋਲੀ ਵੱਜੀ ਹੈ ਜਦਕਿ ਐਸੋ ਦੇ ਲੌਂਬਾਰਡੀ ਸ਼ਹਿਰ ਦੀਆਂ ਬੈਰਕਾਂ ‘ਚੋਂ ਰਹਿੰਦੇ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬੰਧਕਾਂ ‘ਚੋਂ ਇੱਕ ਹੋਰ ਕਾਰਬਿਨੀਅਰੀ ਅਫਸਰ ਸ਼ਾਮਲ ਸੀ ਜਿਸ ਨੇ ਖੁਦ ਨੂੰ ਇੱਕ ਕਮਰੇ ‘ਚ ਬੰਦ ਕਰ ਲਿਆ ਸੀ ਅਤੇ ਹੋਰ ਅਧਿਕਾਰੀਆਂ ਦੇ ਪਰਿਵਾਰਾਂ ਦੇ ਮੈਂਬਰ ਜੋ ਬੈਰਕ ‘ਚ ਰਹਿੰਦੇ ਸੀ, ਉਹ ਹਮਲਾਵਰ ਤੋਂ ਦੂਰ ਆਪਣੇ ਕੁਆਰਟਰਾਂ ‘ਚ ਹੀ ਰਹੇ। ਮੀਡੀਆ ਰਿਪੋਰਟਾਂ ਅਨੁਸਾਰ ਅਫਸਰ ਨੇ ਸਟੇਸ਼ਨ ਕਮਾਂਡਰ ਡੋਰੀਆਨੋ ਫੁਰਸੇਰੀ ਨੂੰ ਬਹੁਤ ਨੇੜਿਓਂ ਗੋਲੀ ਮਾਰ ਦਿੱਤੀ। ਇਸ ਕਤਲ ਦੇ ਮੰਤਵ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ