ਨਵੀਂ ਦਿੱਲੀ, 2 ਨਵੰਬਰ
ਦੇਸ਼ ਵਿੱਚ ਬਣੇ ਮਾਈਕਰੋ-ਬਲੌਗਿੰਗ ਪਲੈਟਫਾਰਮ ਕੂ ਨੇ ਅੱਜ ਕਿਹਾ ਕਿ ਜਨਵਰੀ ਤੋਂ ਹੁਣ ਤੱਕ ਇਸ ਐਪ ਨੂੰ ਪੰਜ ਕਰੋੜ ਲੋਕਾਂ ਵੱਲੋਂ ਡਾਊਨਲੋਡ ਕੀਤਾ ਗਿਆ ਹੈ। ਕੂ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ, ਕੰਨੜ, ਤਾਮਿਲ, ਤੇਲਗੂ, ਅਸਾਮੀ, ਬੰਗਾਲੀ ਅਤੇ ਅੰਗਰੇਜ਼ੀ ਸਮੇਤ ਦਸ ਭਾਸ਼ਾਵਾਂ ਵਿੱਚ ਉਪਲੱਬਧ ਹੈ। ਇਸ ਪਲੈਟਫਾਰਮ ਮੁਤਾਬਕ ਇਸ ‘ਤੇ 7500 ਤੋਂ ਵੱਧ ਹਾਈ-ਪ੍ਰੋਫਾਈਲ ਲੋਕ, ਲੱਖਾਂ ਵਿਦਿਆਰਥੀ, ਅਧਿਆਪਕ, ਉੱਦਮੀ, ਕਵੀ, ਆਗੂ, ਲੇਖਕ, ਕਲਾਕਾਰ, ਅਦਾਕਾਰ ਆਦਿ ਆਪੋ-ਆਪਣੀ ਮੌਲਿਕ ਭਾਸ਼ਾ ਵਿੱਚ ਸਰਗਰਮੀ ਨਾਲ ਪੋਸਟ ਕਰ ਰਹੇ ਹਨ। ਕੂ ਐਪ ਦੇ ਸੀਈਓ ਅਤੇ ਮੋਢੀ ਅਪਰਮੇਯਾ ਰਾਧਾਕ੍ਰਿਸ਼ਨਾ ਨੇ ਕਿਹਾ, ”ਸਾਡਾ ਤੇਜ਼ੀ ਨਾਲ ਵਿਕਾਸ ਅਤੇ ਇਸ ਐਪ ਨੂੰ ਅਪਣਾਉਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇੱਕ ਅਰਬ ਭਾਰਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਾਂ।” ਕੂ ਐਪ ਮਾਰਚ 2020 ਵਿੱਚ ਵੱਖ ਵੱਖ ਭਾਸ਼ਾਵਾਂ ਵਿੱਚ ਲਾਂਚ ਕੀਤੀ ਗਈ ਸੀ। ਰਾਧਾਕ੍ਰਿਸ਼ਨਾ ਨੇ ਕਿਹਾ ਕਿ ਕੰਪਨੀ ਤਕਨਾਲੌਜੀ ਵਿੱਚ ਨਿਵੇਸ਼ ਅਤੇ ਵਰਤੋਂਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਪਲੈਟਫਾਰਮ ਵਿੱਚ ਸੁਧਾਰ ਨੂੰ ਜਾਰੀ ਰੱਖੇਗੀ। –ਆਈਏਐੱਨਐੱਸ