12.4 C
Alba Iulia
Tuesday, May 7, 2024

ਔਰਤ ਦੇ ਕਤਲ ਮਾਮਲੇ ’ਚ ਫ਼ਰਾਰ ਰਾਜਵਿੰਦਰ ਸਿੰਘ ਦੀ ਸੂਹ ਦੇਣ ਵਾਲੇ ਨੂੰ ਆਸਟਰੇਲੀਆ ਸਰਕਾਰ ਦੇਵੇਗੀ 5.31 ਕਰੋੜ ਰੁਪਏ ਦਾ ਇਨਾਮ

Must Read


ਮੈਲਬਰਨ, 3 ਨਵੰਬਰ

ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਕਤਲ ਦੇ ਮਾਮਲੇ ਵਿੱਚ ਪੰਜਾਬੀ ਵਿਅਕਤੀ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 10 ਲੱਖ ਆਸਟਰੇਲਿਆਈ ਡਾਲਰ(ਕਰੀਬ 5.31 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਹੈ। 38 ਸਾਲ ਦੇ ਰਾਜਵਿੰਦਰ ਸਿੰਘ ‘ਤੇ ਕਤਲ ਬਾਅਦ ਭਾਰਤ ਭੱਜਣ ਦਾ ਸ਼ੱਕ ਹੈ। ਉਸ ‘ਤੇ ਬੀਚ ਉੱਤੇ ਆਸਟਰੇਲੀਅਨ ਔਰਤ ਦਾ ਕਤਲ ਕਰਨ ਦਾ ਦੋਸ਼ ਹੈ। ਕੁਈਨਜ਼ਲੈਂਡ ਪੁਲੀਸ ਦੇ ਤਿੰਨ ਜਾਸੂਸ ਭਾਰਤ ਵੀ ਗਏ ਹਨ ਤੇ ਉਹ ਉਥੋਂ ਦੀਆਂ ੲੇਜੰਸੀਆਂ ਨਾਲ ਰਲ ਕੇ ਰਾਜਵਿੰਦਰ ਨੂੰ ਲੱਭ ਰਹੇ ਹਨ। ਉਹ ਆਸਟਰੇਲੀਆ ਵਿੱਚ ਨਰਸ ਵਜੋਂ ਨੌਕਰੀ ਕਰਦਾ ਸੀ ਪਰ ਕਤਲ ਤੋਂ ਦੋ ਦਿਨ ਬਾਅਦ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟਰੇਲੀਆ ਵਿੱਚ ਛੱਡ ਕੇ ਦੇਸ਼ ਛੱਡ ਕੇ ਫ਼ਰਾਰ ਹੋ ਗਿਆ। ਉਹ ਮੋਗਾ ਦੇ ਬੁੱਟਰ ਕਲਾਂ ਦਾ ਵਾਸੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -