ਨਵੀਂ ਦਿੱਲੀ, 3 ਨਵੰਬਰ
ਕਾਂਗਰਸ ਨੇ ਅੱਜ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇਸ਼ ਦੇ ਲੋਕਾਂ ਨੂੰ ਦੱਸੇ ਕਿ ਉਸ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾਵਾਂ ਲਈ ਵੱਖ-ਵੱਖ ਤਰੀਕਾਂ ‘ਤੇ ਚੋਣਾਂ ਦਾ ਐਲਾਨ ਕਿਉਂ ਕੀਤਾ, ਜਦੋਂ ਕਿ ਦੋਵਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਇਕੋ ਦਿਨ ਹੋ ਰਹੀ ਹੈ। ਕਾਂਗਰਸ ਦੇ ਗੁਜਰਾਤ ਇੰਚਾਰਜ ਰਘੂ ਸ਼ਰਮਾ ਨੇ ਦੋਸ਼ ਲਾਇਆ ਕਿ ਭਾਜਪਾ ਨੂੰ ਸਰਕਾਰੀ ਖਰਚੇ ‘ਤੇ ਕਈ ਰੈਲੀਆਂ ਕਰਨ ਦਾ ਸਮਾਂ ਮਿਲਿਆ ਅਤੇ ਗੁਜਰਾਤ ਵਿੱਚ ਜਨਤਕ ਸਾਧਨਾਂ ਦੀ ਦੁਰਵਰਤੋਂ ਕੀਤੀ ਗਈ।