ਅਹਿਮਦਾਬਾਦ, 12 ਨਵੰਬਰ
ਕਾਂਗਰਸ ਨੇ ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਵਿੱਚ 10 ਲੱਖ ਨੌਕਰੀਆਂ, 500 ਰੁਪਏ ਵਿੱਚ ਐੱਲਪੀਜੀ ਸਿਲੰਡਰ, ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਅਤੇ ਬੇਰੁਜ਼ਗਾਰਾਂ ਲਈ 3,000 ਰੁਪਏ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਮਨੋਰਥ ਪੱਤਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜਾਰੀ ਕੀਤਾ। ਇਸ ਵਿੱਚ ਕਾਂਗਰਸ ਨੇ ਤਿੰਨ ਲੱਖ ਰੁਪਏ ਤੱਕ ਦਾ ਕਿਸਾਨ ਕਰਜ਼ਾ ਮੁਆਫ਼ ਕਰਨ, ਕਿੰਡਰਗਾਰਟਨ ਤੋਂ ਗ੍ਰੈਜੂਏਸ਼ਨ ਤੇ ਮੁਫ਼ਤ ਸਿੱਖਿਆ ਅਤੇ ਹਰੇਕ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਲਈ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਹੈ।