ਗਿਆਨ ਠਾਕੁਰ
ਸ਼ਿਮਲਾ, 14 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ, ਨਾਰਕੰਡਾ ਅਤੇ ਹਾਟੁੂ ਪੀਕ ਵਿੱਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਸੂਬੇ ਦੇ ਉੱਚੇ ਖੇਤਰਾਂ ਵਿਚ ਬੀਤੀ ਰਾਤ ਤੋਂ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਪੂਰਾ ਸੂਬਾ ਕੜਾਕੇ ਦੀ ਠੰਡ ਹੇਠ ਆ ਗਿਆ ਹੈ। ਕਿੰਨੌਰ ਦੇ ਕਲਪਾ ਅਤੇ ਲਾਹੌਲ ਦੇ ਕੇਲਾਂਗ ਵਿਚ ਵੀ ਪਹਾੜੀਆਂ ਸਫੇਦ ਚਾਦਰ ਹੇਠ ਢਕ ਗਈਆਂ ਹਨ। ਲਾਹੌਲ ਸਪਿਤੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਰੋਹਤਾਂਗ ਵਿੱਚ ਆਵਾਜਾਈ ਠੱਪ ਹੋ ਗਈ ਹੈ। ਅਟਲ ਟਨਲ ਰੋਹਤਾਂਗ ਦੇ ਦੋਵੇਂ ਪਾਸੇ ਭਾਰੀ ਬਰਫਬਾਰੀ ਹੋ ਰਹੀ ਹੈ। ਮਨਾਲੀ ਕੇਲਾਂਗ ਮਾਰਗ ਵੀ ਆਵਾਜਾਈ ਲਈ ਬੰਦ ਹੋ ਗਿਆ ਹੈ।- ਏਜੰਸੀ