ਨਵੀਂ ਦਿੱਲੀ, 26 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ 26 ਨਵੰਬਰ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਚਾਰ ਦਿਨਾਂ ਤੱਕ ਚੱਲੇ ਇਨ੍ਹਾਂ ਹਮਲਿਆਂ ਵਿੱਚ 140 ਭਾਰਤੀ ਨਾਗਰਿਕ ਅਤੇ 23 ਹੋਰ ਦੇਸ਼ਾਂ ਦੇ 26 ਨਾਗਰਿਕ ਮਾਰੇ ਗਏ ਸਨ। ਸ੍ਰੀ ਜੈਸ਼ੰਕਰ ਨੇ ਹਮਲੇ ਦੀ 14ਵੀਂ ਬਰਸੀ ‘ਤੇ ਟਵੀਟ ਕੀਤਾ, ‘ਅਤਿਵਾਦ ਮਨੁੱਖਤਾ ਲਈ ਖ਼ਤਰਾ ਹੈ। ਅੱਜ 26/11 ਨੂੰ ਪੂਰੀ ਦੁਨੀਆ ਭਾਰਤ (ਹਮਲੇ) ਦੇ ਪੀੜਤਾਂ ਨੂੰ ਯਾਦ ਕਰ ਰਹੀ ਹੈ। ਜਿਨ੍ਹਾਂ ਨੇ ਇਨ੍ਹਾਂ ਹਮਲਿਆਂ ਦੀ ਸਾਜ਼ਿਸ਼ ਰਚੀ, ਉਨ੍ਹਾਂ ਨੂੰ ਸਜ਼ਾ ਮਿਲੇ।’