ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ 700 ਕਰੋਡ਼ ਪਾਣੀ ਦੇ ਬਕਾਏ ਮੁਆਫ ਕੀਤੇ ਗਏ ਹਨ। ਪਾਣੀ ਦੇ ਟਿਊਬਲਾਂ ਦੇ ਬਿੱਲ ਪੰਜਾਬ ਸਰਕਾਰ ਭਰੇਗੀ। 125 ਗਜ ਦੇ ਮਕਾਨਾਂ ਦੇ ਪਾਣੀ ਦੇ ਬਿੱਲ ਪਹਿਲਾ ਵਾਂਗ ਹੀ ਮੁਆਫ ਰਹਿਣਗੇ।
ਇਸ ਤੋਂ ਉੱਪਰ 50 ਰੁਪਏ ਰੇਟ ਵੀ ਫਿਕਸ ਕੀਤਾ, ਜੋ ਪਹਿਲਾ ਅਲੱਗ ਅਲੱਗ ਸੀ, ਪਿੰਡਾਂ ਅਤੇ ਸ਼ਹਿਰਾਂ ਦੋਵਾਂ ਲਈ ਹੈ। ਪਿੰਡਾਂ ਵਿੱਚ ਪਾਣੀ ਦੇ ਟਿਊਬਲਾਂ ਦੇ ਬਿੱਲ 1168 ਕਰੋੜ ਦੇ ਮੁਆਫ ਕੀਤੇ ਗਏ ਹਨ ਅਤੇ ਟੈਂਕੀਆਂ ਵਾਲੀ ਮੋਟਰਾਂ ਦੇ ਬਿੱਲ ਵੀ ਪੰਜਾਬ ਸਰਕਾਰ ਭਰੇਗੀ। ਚੰਨੀ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਨਾ ਪਹਿਲਾ ਖਾਲੀ ਸੀ ਅਤੇ ਹੀ ਅਸੀਂ ਖਾਲੀ ਹੋਣ ਦੇਵਾਂਗੇ। ਪੰਜਾਬ ਸਰਕਾਰ ਹੁਣ ਕਲਾਸ ਡੀ ਦੇ ਕਰਮਚਾਰੀ ਰੈਗੂਲਰ ਭਰਤੀ ਕਰੇਗੀ । ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਪਾਲਿਸੀ ਬਣਾਏਗੀ।
ਬੀਐਸਐਫ ਦੇ ਵਧ ਰਹੇ ਘੇਰੇ ਦਾ ਵਿਰੋਧ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾ ਮੁਸਤੈਦ ਹੈ। ਇਸ ਬਾਰੇ ਪੰਜਾਬ ਦੇ ਗ੍ਹਿਹ ਮੰਤਰੀ ਨੇ ਕੇਂਦਰ ਦੇ ਗ੍ਰਿਹ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ। ਇਸ ਮਸਲੇ ਨੂੰ ਲੈ ਕੇ ਜਲਦ ਹੀ ਸਰਬ ਪਾਰਟੀ ਮੀਟਿੰਗ ਬੁਲਾਈ ਜਾਏਗੀ।