ਨਵੀਂ ਦਿੱਲੀ, 6 ਦਸੰਬਰ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਖੇਤਰ ਦੇ ਦੇਸ਼ਾਂ ਨੂੰ ਅਤਿਵਾਦ ਫੰਡਿੰਗ ‘ਤੇ ਰੋਕ ਲਗਾਉਣ ਨੂੰ ਤਰਜੀਹ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤੀ ਸਾਧਨ ਅਤਿਵਾਦ ਦੀ ਬੁਨਿਆਦ ਹਨ। ਕੌਮੀ ਸੁਰੱਖਿਆ ਸਲਾਹਕਾਰਾਂ ਦੀ ਭਾਰਤ-ਮੱਧ ਏਸ਼ੀਆ ਬੈਠਕ ਦੀ ਸ਼ੁਰੂਆਤ ‘ਚ ਆਪਣੇ ਸੰਬੋਧਨ ‘ਚ ਡੋਵਾਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਅਤਿਵਾਦੀ ਕਾਰਵਾਈਆਂ ‘ਚ ਸ਼ਾਮਲ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਕੋਈ ਵੀ ਸਹਾਇਤਾ ਪ੍ਰਦਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਅਤਿਵਾਦ ਵਿਰੋਧੀ ਸਮਝੌਤਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ।