ਵਾਸ਼ਿੰਗਟਨ, 9 ਦਸੰਬਰ
ਅਮਰੀਕਾ ਦੀ ਘਰੇਲੂ ਰਾਜਨੀਤੀ ਵਿੱਚ ਏਸ਼ੀਆਈ-ਅਮਰੀਕੀਆਂ ਦੀ ਵਧਦੀ ਪ੍ਰਭਾਵਸ਼ਾਲੀ ਭੂਮਿਕਾ ਦੇ ਮੱਦੇਨਜ਼ਰ ਰਾਸ਼ਟਰਪਤੀ ਵੱਲੋਂ ਕਾਇਮ ਕਮਿਸ਼ਨ ਨੇ ਵ੍ਹਾਈਟ ਹਾਊਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਸਾਰੇ ਭਾਸ਼ਨ ਹਿੰਦੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਅਪੀਲ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ, ਜੋ ਵੱਧ ਤੋਂ ਵੱਧ ਅਮਰੀਕੀਆਂ ਵੱਲੋਂ ਬੋਲੀਆਂ ਜਾਂਦੀਆਂ ਹਨ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੁਆਰਾ ਦਿੱਤੇ ਗਏ ਭਾਸ਼ਨ ਸਿਰਫ ਅੰਗਰੇਜ਼ੀ ਵਿੱਚ ਉਪਲਬੱਧ ਹੁੰਦੇ ਹਨ। ਇਸ ਤਰ੍ਹਾਂ 2.51 ਕਰੋੜ ਤੋਂ ਵੱਧ ਦੀ ਘੱਟ ਅੰਗਰੇਜ਼ੀ ਜਾਣਨ ਵਾਲੀ ਆਬਾਦੀ ਇਨ੍ਹਾਂ ਨੂੰ ਸਮਝ ਨਹੀ ਰਹੀ।