ਕੀਵ, 24 ਦਸੰਬਰ
ਰੂਸ ਵੱਲੋਂ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਾਨ ਵਿੱਚ ਅੱਜ ਗੋਲੇ ਦਾਗ਼ੇ ਗਏ, ਜਿਸ ਵਿੱਚ 7 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 58 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 16 ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਇਹ ਉਹ ਸ਼ਹਿਰ ਹੈ, ਜਿਸ ਨੂੰ ਪਿਛਲੇ ਮਹੀਨੇ ਰੂਸੀ ਫੌਜਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਵਾਸ਼ਿੰਗਟਨ ਦੌਰੇ ਤੋਂ ਪਰਤਣ ਤੋਂ ਠੀਕ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਲਬੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਧਰ, ਅਮਰੀਕਾ ਦੀ ਸੰਸਦ ਨੇ ਯੁੱਧ ਦੇ ਝੰਬੇ ਦੇਸ਼ ਯੂਕਰੇਨ ਦੀ ਮਦਦ ਲਈ 45 ਅਰਬ ਡਾਲਰ ਦਾ ਪੈਕੇਜ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਏਪੀ