ਨਵੀਂ ਦਿੱਲੀ, 26 ਦਸੰਬਰ
ਸੇਬੀ ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਮਾਮਲੇ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਅੱਜ ਸਹਾਰਾ ਗਰੁੱਪ, ਇਸ ਦੇ ਮੁਖੀ ਸੁਬ੍ਰਤ ਰੌਏ ਅਤੇ ਹੋਰਾਂ ਦੇ ਬੈਂਕ ਤੇ ਡੀਮੈਟ ਖਾਤੇ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਸੇਬੀ ਨੇ ਆਪਣੇ ਕੁਰਕੀ ਸਬੰਧੀ ਆਦੇਸ਼ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ (ਹੁਣ ਸਹਾਰਾ ਕੋਮੋਡਿਟੀ ਸਰਵਿਸਿਜ਼ ਕਾਰਪੋਰੇਸ਼ਨ), ਸੁਬ੍ਰਤ ਰੌਏ, ਅਸ਼ੋਕ ਰੌਏ ਚੌਧਰੀ, ਰਵੀ ਸ਼ੰਕਰ ਦੂਬੇ ਅਤੇ ਵੰਦਨਾ ਭਾਰਗਵ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇਸ ਵਸੂਲੀ ਵਿੱਚ ਵਿਆਜ, ਸਾਰੀਆਂ ਲਾਗਤਾਂ ਅਤੇ ਖਰਚੇ ਸ਼ਾਮਲ ਹਨ। -ਪੀਟੀਆਈ