ਹੈਦਰਾਬਾਦ/ਅਮਰਾਵਤੀ, 26 ਦਸੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਸੈਲਮ ਵਿੱਚ ਭਗਵਾਨ ਮੱਲਿਕਾਰਜੁਨ ਸਵਾਮੀ ਅਤੇ ਦੇਵੀ ਬਰਮਾਰੰਭਿਕਾ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ”ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਂਧਰਾ ਪਦੇਸ਼ ਦੇ ਸ੍ਰੀਸੈਲਮ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਰਾਸ਼ਟਰਪਤੀ ਨੇ ਤੀਰਥਯਾਤਰਾ ਕਾਇਆਕਲਪ ਤੇ ਅਧਿਆਤਮਿਕ, ਵਿਰਾਸਤ ਸਾਂਭ-ਸੰਭਾਲ ਮੁਹਿੰਮ (ਪੀਆਰਏਐੱਸਐੱਚਏਡੀ) ਤਹਿਤ ਸ੍ਰੀਸੈਲਮ ਮੰਦਰ ਵਿਕਾਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਸੈਰ-ਸਪਾਟ ਸੁਵਿਧਾ ਕੇਂਦਰ ਦਾ ਵੀ ਉਘਾਟਨ ਕੀਤਾ।” ਰਾਸ਼ਟਰਪਤੀ ਮੁਰਮੂ ਇਸ ਤੋਂ ਪਹਿਲਾਂ ਸਵੇਰੇ ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ ਅਤੇ ਹੈਲੀਕਾਪਟਰ ਰਾਹੀਂ ਸ੍ਰੀਸੈਲਮ ਪੁੱਜੇ। ਤਿਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦੇ ਮੰਦਰ ਦੌਰੇ ਦੌਰਾਨ ਰਾਜਪਾਲ ਸੁੰਦਰਰਾਜਨ ਅਤੇ ਕੇਂਦਰੀ ਸੈਰ-ਸਪਾਟਾ ਮੰਤਰੀ ਜੀ. ਕਿਸ਼ਨ ਰੈਡੀ ਸਮੇਤ ਹੋਰ ਲੋਕ ਮੌਜੂਦ ਸਨ। -ਪੀਟੀਆਈ