ਲੰਡਨ, 30 ਦਸੰਬਰ
ਇੰਗਲੈਂਡ ਦੀ ਅਦਾਲਤ ਨੇ ਗ਼ੈਰਕਾਨੂੰਨੀ ਦਵਾਈ ਸਪਲਾਈ ਕਰਨ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਦਵਾਈ ਵਿਕਰੇਤਾ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਦੀ ਪਛਾਣ ਦੁਸ਼ਿਅੰਤ ਪਟੇਲ (67) ਵਜੋਂ ਹੋਈ ਹੈ। ‘ਨਾਰਵੇ ਈਵਨਿੰਗ ਨਿਊਜ਼’ ਮੁਤਾਬਕ 40 ਸਾਲ ਤੋਂ ਵੱਧ ਸਮੇਂ ਤੋਂ ਲੰਡਨ ਵਿੱਚ ਦਵਾਈ ਵੇਚਦੇ ਆ ਰਹੇ ਪਟੇਲ ਨੇ 2020 ਵਿੱਚ ਇੱਕ ਔਰਤ ਨੂੰ ਕਈ ਮਹੀਨੇ ‘ਸੀ’ ਸ਼੍ਰੇਣੀ ਦੀ ਦਵਾਈ ਤਹਿਤ ਆਉਣ ਵਾਲੀ ਜਾਂ ਬਰਤਾਨੀਆ ਦੇ ਕਾਨੂੰਨ ਤਹਿਤ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕੀਤੀ ਸੀ। ਸਥਾਨਕ ਪੁਲੀਸ ਨੇ ਪੂਰਬੀ ਇੰਗਲੈਂਡ ਦੇ ਨਾਰਵਿਚ ਵਿੱਚ ਅਲੀਸ਼ਾ ਸਿੱਦੀਕੀ ਨਾਮ ਦੀ ਇਸ ਔਰਤ ਦੀ ਮੌਤ ਦੇ ਚਾਰ ਮਹੀਨਿਆਂ ਮਗਰੋਂ ਪਟੇਲ ਨੂੰ ਇਸ ਮਾਮਲੇ ਵਿੱਚ ਸ਼ੱਕੀ ਵਜੋਂ ਨਾਮਜ਼ਦ ਕੀਤਾ ਸੀ। ਸਿੱਦੀਕੀ ਦੀ ਲਾਸ਼ ਅਗਸਤ 2020 ਵਿੱਚ ਮਿਲੀ ਸੀ। -ਪੀਟੀਆਈ