ਕਾਬੁਲ (ਅਫਗਾਨਿਸਤਾਨ), 1 ਜਨਵਰੀ
ਇਥੋਂ ਦੇ ਫ਼ੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਏ ਧਮਾਕੇ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਅੱਠ ਜਣੇ ਜ਼ਖ਼ਮੀ ਹੋਏ ਹਨ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਨੇ ਦੱਸਿਆ ਕਿ ਇਹ ਧਮਾਕਾ ਮਿਲਟਰੀ ਹਵਾਈ ਅੱਡੇ ਦੇ ਮੁੱਖ ਗੇਟ ਕੋਲ ਹੋਇਆ। ਫਿਲਹਾਲ ਕਿਸੇ ਨੇ ਇਸ ਧਮਾਕੇ ਬਾਰੇ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਉੱਤਰੀ ਟੱਖਰ ਪ੍ਰਾਂਤ ਦੀ ਰਾਜਧਾਨੀ ਤਾਲੁਕਨ ਵਿੱਚ ਵੀ ਧਮਾਕਾ ਹੋਇਆ ਸੀ ਜਿਸ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਬੀਤੇ ਕੁਝ ਮਹੀਨਿਆਂ ਵਿੱਚ ਅਫਗਾਨਿਸਤਾਨ ‘ਚ ਧਮਾਕੇ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। -ਏਐੱਨਆਈ