ਨਵੀਂ ਦਿੱਲੀ, 6 ਜਨਵਰੀ
ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਹ ਸੰਵਿਧਾਨਕ ਅਦਾਲਤ ਦੇ ਜੱਜਾਂ ਵਜੋਂ ਨਿਯੁਕਤੀ ਲਈ ਕੌਲਿਜੀਅਮ ਦੁਆਰਾ ਭੇਜੇ ਗਏ ਨਾਵਾਂ ‘ਤੇ ਵਿਚਾਰ ਲਈ ਸਮਾਂ ਸੀਮਾ ਦਾ ਪਾਲਣ ਕਰੇਗੀ। ਇਸ ਵਿੱਚ ਸਿਖ਼ਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਕੌਲਿਜੀਅਮ ਵੱਲੋਂ ਭੇਜੇ ਗਏ 44 ਨਾਵਾਂ ‘ਤੇ ਦੋ-ਤਿੰਨ ਦਿਨਾਂ ਦੇ ਅੰਦਰ ਫੈਸਲਾ ਲਿਆ ਜਾਵੇਗਾ। ਅਟਾਰਨੀ ਜਨਰਲ ਆਰ. ਵੈਂਕਟਾਰਮਣੀ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟਾਂ ਦੇ ਕੌਲਿਜੀਅਮ ਦੁਆਰਾ ਸਰਕਾਰ ਨੂੰ ਭੇਜੇ ਗਏ 104 ਨਾਵਾਂ ਵਿੱਚੋਂ 44 ‘ਤੇ ਇਸ ਹਫਤੇ ਦੇ ਅੰਤ ਵਿੱਚ ਫੈਸਲਾ ਲਿਆ ਜਾਵੇਗਾ ਅਤੇ ਸੂਚੀ ਸੁਪਰੀਮ ਕੋਰਟ ਨੂੰ ਭੇਜੀ ਜਾਵੇਗੀ।